ਐਨਆਈਏ ਵਲੋਂ ਬਠਿੰਡਾ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ ਛਾਪਾ

ਪੰਜਾਬ

ਬਠਿੰਡਾ, 22 ਜਨਵਰੀ,ਬੋਲੇ ਪੰਜਾਬ ਬਿਊਰੋ :
ਐਨਆਈਏ ਨੇ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਪ੍ਰਤਾਪ ਨਗਰ ਸਥਿਤ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਜੌੜਾ ਉਰਫ਼ ਸੰਨੀ ਦੇ ਘਰ ਛਾਪਾ ਮਾਰਿਆ। ਦਰਜਨ ਤੋਂ ਵੱਧ ਐਨਆਈਏ ਅਧਿਕਾਰੀਆਂ ਅਤੇ ਸਥਾਨਕ ਪੁਲੀਸ ਦੀ ਟੀਮ ਨੇ ਸਵੇਰੇ ਕਾਰਵਾਈ ਸ਼ੁਰੂ ਕੀਤੀ, ਜੋ ਕਰੀਬ ਚਾਰ ਘੰਟੇ ਚੱਲੀ।
ਜਾਂਚ ਦੌਰਾਨ ਏਜੰਸੀ ਨੇ ਪਰਿਵਾਰ ਦੇ ਮੋਬਾਈਲ ਫ਼ੋਨ ਜ਼ਬਤ ਕਰਕੇ ਘਰ ਦੀ ਤਲਾਸ਼ੀ ਲਈ। ਗੁਰਪ੍ਰੀਤ ਦੇ ਭਰਾ ਮਨਪ੍ਰੀਤ ਸਿੰਘ ਅਨੁਸਾਰ ਐਨਆਈਏ ਨੇ ਉਸ ਤੋਂ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਕਾਲ ਬਾਰੇ ਪੁੱਛਗਿੱਛ ਕੀਤੀ। ਏਜੰਸੀ ਦਾ ਕਹਿਣਾ ਹੈ ਕਿ ਇਹ ਕਾਲ ਕੁਝ ਅਪਰਾਧਿਕ ਤੱਤਾਂ ਨਾਲ ਜੁੜੀ ਹੋ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।