ਰਾਜਪੁਰਾ 22 ਜਨਵਰੀ ,ਬੋਲੇ ਪੰਜਾਬ ਬਿਊਰੋ :
ਰਾਜਪੁਰਾ ਦੇ ਉੱਘੇ ਸਮਾਜ ਸੇਵੀ ਅਸ਼ਵਨੀ ਕੁਮਾਰ ਦੀ ਅਗਵਾਈ ਅਤੇ ਕੁਲਦੀਪ ਕੁਮਾਰ ਵਰਮਾ ਸਾਬਕਾ ਲੈਕਚਰਾਰ ਅੰਗਰੇਜ਼ੀ ਦੀ ਦੇਖ-ਰੇਖ ਹੇਠ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 200 ਦੇ ਕਰੀਬ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਅ ਕਰਨ ਲਈ ਵਾਰਮਰ ਵੰਡੇ ਗਏ। ਇਸ ਸੰਬੰਧੀ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ 2 ਹਰਪ੍ਰੀਤ ਸਿੰਘ ਨੇ ਕਿਹਾ ਕਿ ਵਧਦੀ ਸਰਦੀ ਨੂੰ ਦੇਖਦਿਆਂ ਬੱਚਿਆਂ ਨੂੰ ਪਹਿਨਣ ਲਈ ਵਾਰਮਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸੇਵਾ ਕਾਰਜਾਂ ਵਿੱਚ ਜੁਟੇ ਸਿੱਖਿਆ ਵਿਭਾਗ ਦੇ ਸਾਬਕਾ ਅਧਿਆਪਕ ਕੁਲਦੀਪ ਕੁਮਾਰ ਵਰਮਾ ਸਾਬਕਾ ਲੈਕਚਰਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਹੋਰਨਾਂ ਸਮਾਜ ਸੇਵੀਆਂ ਦੀ ਮਦਦ ਨਾਲ ਸਰਕਾਰੀ ਹਾਈ ਸਕੂਲ ਸੈਦਖੇੜੀ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਹੋਣਹਾਰ ਅਤੇ ਲੋੜਵੰਦ ਬੱਚਿਆਂ ਲਈ ਵਾਰਮਰ ਉਪਲਬਧ ਕਰਵਾਏ। ਕੁਲਦੀਪ ਕੁਮਾਰ ਵਰਮਾ ਨੇ ਕਿਹਾ ਕਿ ਮੌਸਮ ਨੂੰ ਦੇਖਦਿਆਂ ਸਮਾਜ ਸੇਵੀਆਂ ਨੇ ਇਹ ਕਾਰਜ ਸਵੈ ਇੱਛਾ ਨਾਲ ਕੀਤਾ ਹੈ ਜਿਸ ਨਾਲ ਛੋਟੇ ਬੱਚਿਆਂ ਨੂੰ ਸਰਦੀ ਤੋਂ ਰਾਹਤ ਮਿਲ ਸਕੇਗੀ। ਇਸ ਮੌਕੇ ਸੰਗੀਤਾ ਵਰਮਾ ਸਕੂਲ ਇੰਚਾਰਜ ਸਹਸ ਰਾਜਪੁਰਾ ਟਾਊਨ, ਰਾਜਿੰਦਰ ਸਿੰਘ ਚਾਨੀ ਸਮਾਜਸੇਵੀ ਅਧਿਆਪਕ, ਅਵਤਾਰ ਸਿੰਘ ਸੈਦਖੇੜੀ, ਮੀਨਾ ਰਾਣੀ, ਜਸਵਿੰਦਰ ਕੌਰ, ਗੁਲਜ਼ਾਰ ਖਾਂ, ਅਮਨਦੀਪ ਕੌਰ, ਰਵੀ ਕੁਮਾਰ, ਰਾਜਾ ਰਾਮ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।