ਤੁਰਕੀ ਦੇ ਇੱਕ ਹੋਟਲ ‘ਚ ਲੱਗੀ ਅੱਗ, 66 ਲੋਕਾਂ ਦੀ ਮੌਤ

ਸੰਸਾਰ

ਅੰਕਾਰਾ, 22 ਜਨਵਰੀ,ਬੋਲੇ ਪੰਜਾਬ ਬਿਊਰੋ :
ਤੁਰਕੀ ਦੇ ਬੋਲੂ ਸੂਬੇ ‘ਚ ਸਥਿਤ ਇਕ ਹੋਟਲ ‘ਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 51 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਇਹ ਘਟਨਾ ਦੇਰ ਰਾਤ ਵਾਪਰੀ।
ਜਿਸ ਹੋਟਲ ਵਿਚ ਅੱਗ ਲੱਗੀ ਉਸ ਦਾ ਨਾਂ ਕਾਰਤਲਕਾਯਾ ਸਕੀ ਰਿਜੋਰਟ ਦੱਸਿਆ ਜਾ ਰਿਹਾ ਹੈ। ਬੋਲੂ ਦੇ ਗਵਰਨਰ ਅਬਦੁਲ ਅਜ਼ੀਜ਼ ਅਯਦੀਨ ਨੇ ਕਿਹਾ ਕਿ ਕੁਝ ਲੋਕਾਂ ਨੇ ਘਬਰਾਹਟ ਕਾਰਨ ਇਮਾਰਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਕਈ ਮੌਤਾਂ ਵੀ ਹੋਈਆਂ।
ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਹ ਸਥਾਨਕ ਸਮੇਂ ਅਨੁਸਾਰ ਦੇਰ ਰਾਤ 3:30 ਵਜੇ ਹੋਟਲ ‘ਚ ਅੱਗ ਲੱਗ ਗਈ ਅਤੇ ਹੌਲੀ ਹੌਲੀ ਕੋਰੋਗਲੂ ਪਹਾੜ ਦੀ ਚੋਟੀ ‘ਤੇ ਸਥਿਤ ਪੂਰੇ ਹੋਟਲ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਅਲਰਟ ਮਿਲਦੇ ਹੀ ਫਾਇਰ ਬ੍ਰਿਗੇਡ, ਸਰਚ ਐਂਡ ਰੈਸਕਿਊ ਯੂਨਿਟ ਅਤੇ ਮੈਡੀਕਲ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ। ਹੋਟਲ ਤੋਂ ਹੁਣ ਤੱਕ 230 ਤੋਂ ਵੱਧ ਮਹਿਮਾਨਾਂ ਨੂੰ ਬਚਾਇਆ ਜਾ ਚੁੱਕਾ ਹੈ। ਨਿਆਂ ਮੰਤਰੀ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।