ਅਮਰੀਕਾ ਭੇਜਣ ਦੇ ਨਾਂ ‘ਤੇ ਨੌਜਵਾਨ ਤੋਂ 41 ਲੱਖ ਰੁਪਏ ਠੱਗਣ ਵਾਲਾ ਸਾਬਕਾ ਕਬੱਡੀ ਖਿਡਾਰੀ ਗ੍ਰਿਫਤਾਰ

ਪੰਜਾਬ

ਕਪੂਰਥਲਾ, 22 ਜਨਵਰੀ,ਬੋਲੇ ਪੰਜਾਬ ਬਿਊਰੋ :
ਆਈਜੀਆਈ ਏਅਰਪੋਰਟ ਦਿੱਲੀ ਦੀ ਥਾਣਾ ਪੁਲਿਸ ਨੇ ਇਕ ਅਜਿਹੇ ਏਜੰਟ ਨੂੰ ਗਿ੍ਫਤਾਰ ਕੀਤਾ ਹੈ ਜਿਸ ਨੇ ਫਰਜ਼ੀ ਤਰੀਕੇ ਨਾਲ ਇਕ ਵਿਅਕਤੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਨੌਜਵਾਨ ਤੋਂ 41 ਲੱਖ ਰੁਪਏ ਠੱਗ ਲਏ। ਮੁਲਜ਼ਮ ਏਜੰਟ ਦਾ ਨਾਂ ਮਨਦੀਪ ਸਿੰਘ ਹੈ। ਮਨਦੀਪ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਕੋਲ ਕਬੂਲਿਆ ਕਿ ਉਹ ਸਕੂਲ ਪੱਧਰ ’ਤੇ ਰਾਸ਼ਟਰ ਪੱਧਰ ’ਤੇ ਕਬੱਡੀ ਖਿਡਾਰੀ ਸੀ ਅਤੇ ਹੁਣ ਪੰਜਾਬ ਦੇ ਇਕ ਸਰਕਾਰੀ ਸਕੂਲ ’ਚ ਪੀਟੀ ਅਧਿਆਪਕ ਹੈ ਪਰ ਨੌਕਰੀ ਤੋਂ ਮਿਲੀ ਤਨਖਾਹ ਦੇ ਨਾਲ ਵਾਧੂ ਪੈਸਾ ਕਮਾਉਣ ਦੀ ਖਾਹਿਸ਼ ਕਾਰਨ ਉਸ ਨੇ ਏਜੰਟ ਦਾ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਏਅਰਪੋਰਟ ਦੇ ਉੱਚ ਪੁਲਿਸ ਅਧਿਕਾਰੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ 14 ਦਸੰਬਰ ਨੂੰ ਯਾਤਰੀ ਮਨਿੰਦਰਪਾਲ ਸਿੰਘ ਅਮਰੀਕਾ ਤੋਂ ਡਿਪੋਟ ਕੀਤੇ ਜਾਣ ਤੋਂ ਬਾਅਦ ਏਅਰਪੋਰਟ ਪੁੱਜਾ। ਇਮੀਗ੍ਰੇਸ਼ਨ ਦੌਰਾਨ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਵਿਚ ਪਤਾ ਲੱਗਾ ਕਿ ਉਸ ਦੇ ਪਾਸਪੋਰਟ ਦੇ ਕੁਝ ਪੰਨੇ ਗਾਇਬ ਹਨ। ਪਾਸਪੋਰਟ ’ਚ ਛੇੜਛਾੜ ਕਰਨ ’ਤੇ ਪੁਲਿਸ ਨੇ ਉਸ ਖ਼ਿਲਾਫ਼ ਧੋਖਾਧੜੀ ਦੀ ਧਾਰਾ ਤਹਿਤ ਐੱਫਆਈਆਰ ਦਰਜ ਕਰ ਲਈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦੀ ਇੱਛਾ ਸੀ ਕਿ ਉਹ ਅਮਰੀਕਾ ਜਾਵੇ। ਸਾਲ 2023 ’ਚ ਇਕ ਦੋਸਤ ਜ਼ਰੀਏ ਏਜੰਟ ਮਨਦੀਪ ਸਿੰਘ ਨੂੰ ਮਿਲਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।