ਪਤੰਗਬਾਜ਼ੀ ਦੀ ਸ਼ੁਰੂਆਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਮੰਨੀ ਜਾਂਦੀ ਹੈ।ਇਤਿਹਾਸਿਕ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਲਾਨਾ ਬਸੰਤ ਮੇਲੇ ਦਾ ਆਯੋਜਨ ਕੀਤਾ ਸੀ ਅਤੇ 19 ਵੀਂ ਸਦੀ ਦੌਰਾਨ ਆਯੋਜਿਤ ਕੀਤੇ ਗਏ ਮੇਲਿਆਂ ਦੀ ਨਿਯਮਤ ਵਿਸ਼ੇਸ਼ਤਾ ਦੇ ਤੌਰ ਤੇ ਪਤੰਗ ਉਡਾਉਣ ਦੀ ਸ਼ੁਰੂਆਤ ਕੀਤੀ ਸੀ।ਜਿਸ ਵਿੱਚ ਸੂਫ਼ੀ ਧਾਰਮਿਕ ਸਥਾਨਾਂ ਤੇ ਮੇਲਿਆਂ ਨੂੰ ਸ਼ਾਮਲ ਕਰਨਾ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੀ ਰਾਣੀ ਮੋਰੇਨ ਬਸੰਤ ਦੀ ਪੀਲੇ ਅਤੇ ਫਲਾਈ ਪਤੰਗੇ ਪਹਿਨਦੇ ਸਨ। ਬਸੰਤ ਦੇ ਨਾਲ ਉੱਡ ਰਹੇ ਪਤੰਗ ਦਾ ਸੰਬੰਧ ਛੇਤੀ ਹੀ ਇੱਕ ਪੰਜਾਬੀ ਪਰੰਪਰਾ ਬਣ ਗਿਆ ਜੋ ਲਾਹੌਰ ਦਾ ਕੇਂਦਰ ਸੀ ਅਤੇ ਇਹ ਪੰਜਾਬ ਦੇ ਪੂਰੇ ਖੇਤਰ ਵਿੱਚ ਤਿਉਹਾਰ ਦਾ ਖੇਤਰੀ ਕੇਂਦਰ ਰਿਹਾ। ਦਰਅਸਲ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਬਸੰਤ ਵਿਖੇ ਇੱਕ ਦਰਬਾਰ ਜਾਂ ਦਰਬਾਰ ਲਗਾਇਆ ਸੀ।ਜੋ ਦਸ ਦਿਨ ਤਕ ਚੱਲਦਾ ਰਿਹਾ ਜਿਸ ਸਮੇਂ ਦੌਰਾਨ ਫ਼ੌਜੀਆਂ ਨੇ ਪੀਲਾ ਪਹਿਨਾਉਣਾ ਅਤੇ ਆਪਣੇ ਫੌਜੀ ਸ਼ਕਤੀ ਦਿਖਾਈ ਸੀ ।ਲਾਹੌਰ ਵਿੱਚ ਬਸੰਤ ਦੀਆਂ ਹੋਰ ਪਰੰਪਰਾਵਾਂ ਵਿੱਚ ਔਰਤਾਂ ਔਰਤਾਂ ਦੇ ਸਜੀਰਾਂ ਅਤੇ ਗਾਉਣਾਂ ‘ਤੇ ਹਵਾ ਦੇ ਰਹੀਆਂ ਸਨ।ਉੱਤਰੀ ਭਾਰਤ ਵਿੱਚ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਚ ਬਸੰਤ ਨੂੰ ਇੱਕ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ ।ਅਤੇ ਇਸਨੂੰ ਪਤੰਗਾਂ ਦੇ ਬਸੰਤ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਬਸੰਤ ਮੌਸਮ ਦੇ ਸ਼ੁਰੂਆਤ ਦੀ ਨਿਸ਼ਾਨੀ ਹੈ। ਪੰਜਾਬ ਖੇਤਰ (ਪਾਕਿਸਤਾਨ ਦੇ ਪੰਜਾਬ ਸੂਬੇ ਸਮੇਤ) ਵਿੱਚ, ਬਸੰਤ ਪੰਚਮੀ ਮੇਲਿਆਂ ਦਾ ਆਰੰਭ ਆਯੋਜਿਤ ਕਰਨ ਦੀ ਤੇ ਪਤੰਗਾਂ ਉਡਾਉਣ ਦੀ ਇੱਕ ਲੰਮੀ ਸਥਾਪਤ ਪਰੰਪਰਾ ਹੋਣ ਸਦਕਾ ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਸਾਲ 1947ਤੋ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਵਿੱਚ ਹਕੀਕਤ ਰਾਏ ਦੀ ਸਮਾਧ ਉੱਤੇ ਭਾਰੀ ਮੇਲਾ ਲੱਗਦਾ ਸੀ ਤੇ ਪਤੰਗਬਾਜ਼ੀ ਕੀਤੀ ਜਾਂਦੀ ਸੀ।ਉਦੋ ਤੋਂ ਲੈ ਕੇ ਹੁਣ ਤੱਕ ਬਸੰਤ ਦੇ ਤਿਉਹਾਰ ਵਾਲੇ ਦਿਨ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਤੇ ਕਸਬਿਆਂ ਚ ਪਤੰਗਬਾਜ਼ੀ ਕਰਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਵਰਗੇ ਕੁਝ ਸ਼ਹਿਰਾਂ ਚ ਪਤੰਗਬਾਜ਼ੀ ਲੋਹੜੀ ਵਾਲੇ ਦਿਨ ਕੀਤੀ ਜਾਂਦੀ ਹੈ।
ਬਸੰਤ ਦਾ ਤਿਓਹਾਰ 2 ਫਰਵਰੀ ਨੂੰ ਆ ਰਿਹਾ ਹੈ ਤੇ ਉਸ ਦਿਨ ਵੱਡੇ ਪੱਧਰ ਉੱਤੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਤੇ ਕਸਬਿਆਂ ਚ ਪਤੰਗ ਉਡਾਆ ਕੇ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ ।ਪਰ ਬਹੁਤ ਸਾਰੇ ਸ਼ਹਿਰਾਂ ਚ ਪਤੰਗਬਾਜ਼ੀ ਹੁਣ ਤੋ ਹੀ ਸ਼ੁਰੂ ਹੋ ਚੁੱਕੀ ਹੈ। ਪਤੰਗ ਚੜਾਉਂਦੇ ਸਮੇ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ। ਜਿਸ ਦੀ ਵਜ੍ਹਾ ਹੁੰਦੀ ਹੈ ਅਣਗਹਿਲੀ ।ਕਿਉਂਕਿ ਜਦੋ ਬੱਚੇ ਕੋਠਿਆਂ ਉੱਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ ਤਾ ਕਈ ਵਾਰ ਘਰ ਉਪਰੋ ਲੰਘਦੀਆਂ ਹਾਈਵੋਲਟਸ ਬਿਜਲੀ ਦੀਆਂ ਤਾਰਾਂ ਨਾਲ ਡੋਰ ਦੇ ਟੱਚ ਹੋਣ ਨਾਲ ਡੋਰ ਚ ਕਰੰਟ ਆ ਜਾਂਦਾ ਹੈ। ਜਿਸ ਨਾਲ ਪਤੰਗ ਚੜਾਉਣ ਵਾਲੇ ਨੂੰ ਕਰੰਟ ਲੱਗਦਾ ਹੈ ਤੇ ਕਈ ਵਾਰ ਉਸਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋ ਬਿਨਾ ਕਈ ਵਾਰ ਪਤੰਗਬਾਜ਼ੀ ਦੌਰਾਨ ਬੱਚੇ ਘਰ ਦੀ ਛੱਤ ਤੋ ਹੇਠਾਂ ਡਿੱਗ ਪੈਂਦੇ ਹਨ ।ਜਿਸ ਨਾਲ ਜਾਂ ਤਾ ਬੱਚੇ ਨੂੰ ਸੱਟ ਲੱਗਦੀ ਹੈ ਜਾ ਫਿਰ ਕਈ ਵਾਰ ਉਸਦੀ ਜਾਨ ਵੀ ਚਲੀ ਜਾਂਦੀ ਹੈ। ਇਸ ਤੋ ਇਲਾਵਾ ਅੱਜ ਕੱਲ ਚਾਈਨਾ ਡੋਰ ਵੀ ਬਹੁਤ ਜਿਆਦਾ ਜਾਨੀ ਨੁਕਸਾਨ ਕਰ ਰਹੀ ਹੈ।ਜਿਸ ਨਾਲ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾ ਜਾ ਚੁੱਕੀਆਂ ਹਨ।ਇਸ ਤੋ ਇਲਾਵਾ ਅੱਜ ਕੱਲ ਪਤੰਗਬਾਜ਼ੀ ਨੂੰ ਲੈ ਕੇ ਬਹੁਤ ਜਗ੍ਹਾ ਤੋ ਲੜਾਈ ਝਗੜੇ ਹੋਣ ਤੇ ਗੋਲੀਆਂ ਤੱਕ ਚੱਲਣ ਦੀਆਂ ਖ਼ਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ । ਜਿਸ ਵਿਚ ਕੁਝ ਇਕ ਦੀਆਂ ਜਾਨਾ ਵੀ ਚਲੀਆਂ ਗਈਆਂ ।ਜਿਸ ਕਰਕੇ ਪਤੰਗਬਾਜ਼ੀ ਇਕ ਖਤਰਨਾਕ ਮਨੋਰੰਜਨ ਦਾ ਸਾਧਨ ਬਣਦਾ ਜਾ ਰਿਹਾ ਹੈ।ਹਾਂ ! ਬਸੰਤ ਦਾ ਤਿਉਹਾਰ ਪਤੰਗਬਾਜ਼ੀ ਕਰਕੇ ਮਨਾਉਣਾ ਜਰੂਰ ਚਾਹੀਦਾ ਹੈ। ਕਿਉਂਕਿ ਮਨੋਰੰਜਨ ਮਨੁੱਖੀ ਜੀਵਨ ਦੀ ਖੁਰਾਕ ਹੈ ਤੇ ਖਾਸਕਰ ਬੱਚਿਆਂ ਲਈ ਤਾਂ ਇਹ ਮਨੋਰੰਜਨ ਦਾ ਇੱਕ ਵੱਡਾ ਸਾਧਨ ਆਖ ਸਕਦੇ ਹਾਂ। ਪਰ ਪਤੰਗਬਾਜ਼ੀ ਕਰਦੇ ਸਮੇ ਅਗਰ ਅਸੀ ਕੁਝ ਸਾਵਧਾਨੀਆ ਵਰਤ ਲਈਏ ਤਾ ਅਸੀ ਇਸਦੀ ਵਜ੍ਹਾ ਸਦਕਾ ਵਾਪਰਨ ਵਾਲੀਆਂ ਮਾੜੀਆਂ ਤੋ ਬਚ ਸਕਦੇ ਹਾਂ। ਜਿਵੇਂ ਪਤੰਗਬਾਜ਼ੀ ਕਰਦੇ ਸਮੇ ਸਾਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕੇ ਜਿੱਥੇ ਖਲੋ ਕੇ ਤੁਸੀਂ ਪਤੰਗਬਾਜ਼ੀ ਕਰ ਰਹੇ ਹੋ ਉਥੇ ਨੇੜੇ ਹਾਈਵੋਲਟਜ ਤਾਰਾਂ ਨਾ ਹੋਣ। ਅਗਲੀ ਗੱਲ ਪਤੰਗਬਾਜ਼ੀ ਕਰਦੇ ਸਮੇ ਇਸ ਗੱਲ ਦਾ ਵੀ ਖ਼ਿਆਲ ਰੱਖੋ ਕੇ ਜੇਕਰ ਤੁਸੀਂ ਕੋਠੇ ਉੱਤੇ ਖਲੋ ਕੇ ਪਤੰਗ ਚੜਾਆ ਰਹੇ ਹੋ ਤਾ ਉਸ ਕੋਠੇ ਦੇ ਬਨੇਰੇ ਜਰੂਰ ਹੋਣ ਤਾ ਜੋ ਪਤੰਗਬਾਜ਼ੀ ਕਰਦੇ ਵਕਤ ਥੱਲੇ ਡਿੱਗਣ ਦਾ ਖ਼ਤਰਾ ਨਾ ਹੋਵੇ। ਅਗਲੀ ਗੱਲ ਖ਼ਾਸਕਰ ਬਸੰਤ ਵਾਲੇ ਦਿਨ ਸਪੀਕਰ ਜਾ ਡੈੱਕ ਲਾ ਕੇ ਪ੍ਰਦੂਸ਼ਨ ਨਾ ਫਲਾਓ ।ਕਿਉਂਕਿ ਇਸ ਨਾਲ ਪੜਨ ਵਾਲੇ ਬਚਿਆਂ ਨੂੰ ਪੜ੍ਹਾਈ ਕਰਨ ਚ ਮੁਸ਼ਕਿਲ ਆਉਂਦੀ ਹੈ ਤੇ ਆਮ ਮਨੁੱਖ ਲਈ ਵੀ ਆਵਾਜ਼ ਦਾ ਪ੍ਰਦੂਸ਼ਨ ਸਹੀ ਨਹੀਂ ਹੈ।ਸਭ ਤੋ ਜਰੂਰੀ ਗੱਲ ਕੇ ਪਤੰਗ ਚੜਾਉਣ ਲਈ ਚਾਈਨਾ ਡੋਰ ਦੀ ਬਜਾਏ ਕੱਚੇ ਧਾਗੇ ਵਾਲੀ ਡੋਰ ਦੀ ਵਰਤੋਂ ਹੀ ਕਰੋ। ਕਿਉਂਕਿ ਚਾਈਨਾ ਡੋਰ ਨਾਲ ਪਤੰਗਬਾਜ਼ੀ ਜਾਨਲੇਵਾ ਹੈ।ਇਸ ਲਈ ਚਾਈਨਾ ਡੋਰ ਦੀ ਵਰਤੋਂ ਕੱਦਾਚਿੱਤ ਨਹੀਂ ਕਰਨੀ ਚਾਹੀਦੀ।ਬੱਚਿਆਂ ਨੂੰ ਪਤੰਗਬਾਜ਼ੀ ਕਰਦੇ ਵਕਤ ਉਕਤ ਗੱਲਾਂ ਨੂੰ ਧਿਆਨ ਚ ਰੱਖ ਕੇ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ।ਸੋ ਪਤੰਗਬਾਜ਼ੀ ਨੂੰ ਖਤਰਨਾਕ ਮਨੋਰੰਜਨ ਦਾ ਸਾਧਨ ਨਾ ਬਣਨ ਦਿਓ। ਸਗੋਂ ਇਸ ਨੂੰ ਮਨੋਰੰਜਨ ਦਾ ਇੱਕ ਵਧੀਆ ਜਰੀਆ ਬਣਾਉ।
ਲੈਕਚਰਾਰ ਅਜੀਤ ਖੰਨਾ
ਮੋਬਾਈਲ: 76967-54669