ਸਾਲ ਭਰ ਦਿਹਾੜੀਦਾਰ ਕਾਮਿਆਂ ਨੂੰ ਦਿੱਤਾ ਜਾਵੇ ਕੰਮ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ ਦੋਬਾਰਾ ਸੈਕਸ਼ਨ ਦੇਣੀ ਬੰਦ ਕੀਤੀ ਜਾਵੇ
ਨੰਗਲ ,20, ਜਨਵਰੀ,ਬੋਲੇ ਪੰਜਾਬ ਬਿਊਰੋ : (ਮਲਾਗਰ ਖਮਾਣੋਂ):
ਬੀ.ਬੀ.ਐਮ.ਬੀ ਡੇਲੀਵੇਜ ਯੂਨੀਅਨ ਨੰਗਲ ਦੀ ਮੀਟਿੰਗ ਪ੍ਰਧਾਨ ਰਾਜਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਰਨਲ ਸਕੱਤਰ ਜੈਪ੍ਰਕਾਸ਼ ਮੋਰਿਆ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਬੀ. ਬੀ. ਐਮ. ਬੀ ਵਿਭਾਗ ਵਿਚ ਦਰਜਾਚਾਰ ਦੀਆਂ ਸੈਂਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਡੇਲੀਵੇਜ਼ ਕਿਰਤੀਆਂ ਨੂੰ ਪੱਕਿਆ ਕਰਨਾ ਤਾਂ ਦੂਰ ਦੀ ਗੱਲ ਹੈ, ਉਹਨਾਂ ਨੂੰ ਲਗਾਤਾਰ ਕੰਮ ਵੀ ਨਹੀਂ ਦਿੱਤਾ ਜਾ ਰਿਹਾ। ਡੇਲੀਵੇਜ਼ ਕਿਰਤੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹਨਾਂ ਡੇਲੀਵੇਜ ਕਿਰਤੀਆਂ ਦੇ ਨਾਲ ਇਹਨਾ ਦੇ ਪਰਿਵਾਰ, ਬੱਚਿਆ ਦਾ ਭਵਿੱਖ ਵੀ ਖ਼ਰਾਬ ਹੋ ਰਿਹਾ ਹੈ। ਬੱਚਿਆ ਦੀ ਪੜਾਈ ਲਿਖਾਈ ਕਰਵਾਉਂਣਾ ਤਾ ਦੂਰ ਦੀ ਗੱਲ ਹੈ ਉਹਨਾਂ ਦਾ ਅੱਜ ਮਹਿੰਗਾਈ ਦੇ ਯੁੱਗ ਵਿੱਚ ਪਾਲਣ ਪੋਸ਼ਣ ਕਰਨਾ ਹੀ ਮੁਸ਼ਕਿਲ ਹੋ ਗਿਆ ਹੈ। ਜਿਸ ਤੋਂ ਪ੍ਰੇਸ਼ਾਨ ਕਿ ਬੀ.ਬੀ. ਐਮ. ਬੀ ਵਿਭਾਗ ਵੱਲੋਂ ਸਾਡੇ ਡੇਲੀਵੇਜ ਕਿਰਤੀਆਂ ਨੂੰ ਤਾਂ ਲਗਾਤਾਰ ਕੰਮ ਵੀ ਨਹੀਂ ਦਿੱਤਾ ਜਾ ਰਿਹਾ, ਦੂਜੇ ਪਾਸੇ ਜੋਂ ਵਰਕਰ 60 ਸਾਲ ਜਾ 58 ਸਾਲ ਸਰਵਿਸ ਪੂਰੀ ਕਰਕੇ ਸੇਵਾ ਮੁਕਤ ਹੁੰਦਾ ਹੈ। ਉਸ ਨੂੰ ਬਾਰ – ਬਾਰ ਸੈਕਸ਼ਨ ਦੇ ਕੇ ਕੰਮ ਤੇ ਰੱਖਿਆ ਜਾ ਰਿਹਾ ਹੈ। ਜਦੋਂ ਕੇ ਇਹ ਸੈਕਸ਼ਨ ਪੰਜਾਬ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਫਿਰ ਵੀ ਬੀ.ਬੀ.ਐਮ.ਬੀ ਵਿਭਾਗ ਵੱਲੋਂ ਸੇਵਾਮੁਕਤ ਵਰਕਰਾਂ ਨੂੰ ਜਿਆਦਾ ਕਰਕੇ ਆਪਣੇ ਨਜ਼ਦੀਕੀ ਇੰਚਾਰਜਾਂ ਨੂੰ ਜਿਨ੍ਹਾਂ ਨੇ ਕੋਈ ਕੰਮ ਵੀ ਨਹੀਂ ਕਰਨਾ ਹੁੰਦਾ। ਉਹਨਾਂ ਨੂੰ ਤਾਂ ਬਾਰ – ਬਾਰ ਸੈਕਸ਼ਨਾਂ ਦਿੱਤੀਆਂ ਜਾ ਰਹੀਆਂ ਹਨ, ਪਰ ਡੇਲੀਵੇਜ਼ ਕਿਰਤੀਆਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਡੇਲ੍ਹੀਵੇਜ ਕਿਰਤੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਬੀ ਬੀ ਐਮ ਬੀ ਵਿਭਾਗ ਵਲੋਂ ਮਨਰੇਗਾ ਦਾ ਐਸਟੀਮੇਟ ਬਣਾ ਕੇ ਦਿਤਾ ਗਿਆ ਹੈ ਅਤੇ ਠੇਕੇਦਾਰ ਤੋਂ ਨਹਿਰ ਤੈ ਕੰਮ ਕਰਾਉਣ ਦਾ ਐਸਟੀਮੇਟ ਬਣਾਇਆ ਗਿਆ ਹੈ ਜਿਸ ਨੂੰ ਹੁਣ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀ.ਬੀ.ਐਮ.ਬੀ ਡੇਲੀਵੇਜ਼ ਯੂਨੀਅਨ ਵੱਲੋਂ ਸਰਬ – ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ। ਜੇਕਰ ਡੇਲ੍ਹੀਵੇਜ ਕਿਰਤੀਆਂ ਨੂੰ ਪੱਕਿਆ ਕਰਨ ਅਤੇ ਲਗਾਤਾਰ ਕੰਮ ਦੇਣ ਲਈ ਕੋਈ ਠੋਸ ਯੋਗ ਕਾਰਵਾਈ ਫੌਰੀ ਸੁਰੂ ਨਾ ਕੀਤੀ ਗਈ ਤਾਂ ਯੂਨੀਅਨ ਨੂੰ ਸੰਘਰਸ਼ ਕਰਨ ਦਾ ਰਸਤਾ ਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ।ਜਿਸ ਵਿਚ ਅਫਸਰਾਂ ਦਿਆਂ ਕੋਠੀਆਂ, ਗੱਡੀਆਂ ਅਤੇ ਭਾਖੜਾ ਡੈਮ ਚੀਫ ਦਫਤਰ ਦਾ ਘਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸਦੀ ਜ਼ਿੰਮੇਵਾਰੀ ਬੀ.ਬੀ.ਐਮ.ਬੀ ਵਿਭਾਗ ਦੀ ਹੋਵੇਗੀ।
ਇਸ ਮੌਕੇ ਤੇ,ਅਨਿਲ, ਚੇਤਰਾਮ, ਰਕੇਸ਼, ਦਰਸ਼ਨ, ਰਮਨ, ਗੁਰਚਰਨ, ਦਲੀਪ, ਨਿਰਜ਼, ਕਮਲੇਸ਼,ਆਦਿ ਹਾਜਿਰ ਸਨ