ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੀੜਤ ਔਰਤਾਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ -ਇਸਤਰੀ ਜਾਗ੍ਰਿਤੀ ਮੰਚ

ਪੰਜਾਬ

ਇਨਸਾਫ ਨਾ ਮਿਲਣ ਦੀ ਸੂਰਤ ‘ਚ 26 ਜਨਵਰੀ ਨੂੰ ਹੋਵੇਗਾ ਵਿਰੋਧ ਪ੍ਰਦਰਸ਼ਨ

ਜਲੰਧਰ,20 ਜਨਵਰੀ ,ਬੋਲੇ ਪੰਜਾਬ ਬਿਊਰੋ,(ਮਲਾਗਰ ਖਮਾਣੋਂ):
ਇਸਤਰੀ ਜਾਗ੍ਰਿਤੀ ਮੰਚ ਦਾ ਜਨਤਕ ਵਫਦ ਕਮਿਸ਼ਨਰ ਪੁਲਿਸ ਦੀ ਗੈਰ ਮੌਜੂਦਗੀ ਦੌਰਾਨ ਏ.ਸੀ.ਪੀ.ਬਰਜਿੰਦਰ ਸਿੰਘ ਨੂੰ ਮਿਲਿਆ ਅਤੇ ਪੁਲਿਸ ਕਮਿਸ਼ਨਰ ਦੇ ਨਾਂਅ ਉਹਨਾਂ ਨੂੰ ਨੌਜਵਾਨ ਲੜਕੀ ਹਾਕੀ ਕੋਚ ਹਰਦੀਪ ਕੌਰ ਵਾਸੀ ਸਮਰਾਏ ਦੇ ਖੁਦਕੁਸ਼ੀ ਮਾਮਲੇ ਵਿੱਚ ਸਿਆਸੀ ਦਬਾਅ ਹੇਠ ਥਾਣਾ ਸਦਰ ਜਮਸ਼ੇਰ ਪੁਲਿਸ ਵਲੋਂ ਦਰਜ ਕੇਸ ਦਾ ਚਾਲਾਨ ਅਦਾਲਤ ਵਿੱਚ ਦੇ ਕੇ ਕਸੂਰਵਾਰਾਂ ਨੂੰ ਸਖ਼ਤ ਸਜ਼ਾਵਾਂ ਨਾ ਦਿਵਾਉਣ ਅਤੇ ਬਜ਼ੁਰਗ ਮਹਿਲਾ ਕੁਲਦੀਪ ਕੌਰ ਪਤਨੀ ਤਰਸੇਮ ਸਿੰਘ ਵਾਸੀ 95 ਡੀ ਦਸਮੇਸ਼ ਨਗਰ ਦੇ ਮਾਲਕੀ ਘਰ ਉੱਪਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਲਿਖ਼ਤੀ ਦਰਖ਼ਾਸਤ ਥਾਣਾ ਭਾਰਗੋ ਕੈਂਪ ਪੁਲਿਸ ਵਲੋਂ ਬਣਦਾ ਮਾਮਲਾ ਦਰਜ ਨਾ ਕਰਨ ਸੰਬੰਧੀ ਮੰਗ ਪੱਤਰ ਦੇ ਕੇ ਬਣਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਨੋਂ ਮਾਮਲਿਆਂ ਵਿੱਚ ਬਣਦੀ ਕਾਰਵਾਈ ਕਰਕੇ ਨਿਆਂ ਨਾ ਦਿੱਤਾ ਗਿਆ ਤਾਂ ਮਜ਼ਬੂਰਨ 26 ਜਨਵਰੀ ਨੂੰ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਜਥੇਬੰਦੀ ਦੀ ਸੂਬਾ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਅਤੇ ਜ਼ਿਲ੍ਹਾ ਆਗੂ ਮੈਡਮ ਨਿਰਮਲਜੀਤ ਕੌਰ ਨੇ ਦੱਸਿਆ ਕਿ ਔਰਤ ਵਿਰੋਧੀ ਮਾਨਸਿਕਤਾ ਨਾਲ ਗ੍ਰੱਸੇ ਅਧਿਕਾਰੀ ਪੀੜਤ ਔਰਤਾਂ ਨੂੰ ਨਿਆਂ ਦਿਵਾਉਣ ਲਈ ਤਿਆਰ ਨਹੀਂ ।ਇਸ ਕਾਰਨ ਪੀੜਤ ਔਰਤਾਂ ਨੂੰ ਨਿਆਂ ਲਈ ਕਿੰਨੀਆਂ ਔਕੜਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕੋਚ ਨੂੰ ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲਿਆਂ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਮੁਕੱਦਮਾ ਨੰਬਰ 0151/22 ਵਿੱਚ ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਸਜ਼ਾ ਦਿਵਾਉਣ ਲਈ ਤਿਆਰ ਨਹੀਂ। ਜਿਸ ਕਰਕੇ ਔਰਤਾਂ ਲਈ ਨਿਆਂ ਲਈ ਆਸ ਦੀ ਕਿਰਨ ਮੱਧਮ ਜਾਪਦੀ ਹੈ। ਜਿੱਥੇ ਲੋਕਾਂ ਨੂੰ ਨਿਆਂ ਚੋਂ ਦੇਰੀ ਕਾਰਣ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਉਹਨਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ ਅਤੇ ਲੋਕਾਂ ਨਿਆਂ ਤੋਂ ਵਿਸ਼ਵਾਸ ਉਠ ਰਿਹਾ ਹੈ। ਇਸ ਤਰ੍ਹਾਂ ਹੀ ਪੁਲਿਸ ਕਮਿਸ਼ਨਰ ਨੂੰ ਲਿਖਤੀ ਦਰਖ਼ਾਸਤ ਦੇ ਕੇ ਬਜ਼ੁਰਗ ਮਹਿਲਾ ਨੇ ਦਰਖ਼ਾਸਤ ਦੇ ਕੇ ਦੱਸਿਆ ਕਿ ਘਰੋਂ ਬੇਦਖ਼ਲ ਕੀਤੇ ਪੁੱਤਰ ਪਰਮਜੀਤ ਸਿੰਘ ਅਤੇ ਉਸਦੀ ਪਤਨੀ ਵਾਸੀ ਕਾਲਾ ਸੰਘਿਆਂ ਵਲੋਂ ਉਸਦੇ ਮਾਲਕੀ ਘਰ ਡੀ 95 ਨਿਊ ਦਸਮੇਸ਼ ਨਗਰ ਵਿਖੇ ਨਜਾਇਜ਼ ਕਬਜ਼ਾ ਕਰਨ ਦੀ ਦੇਰ ਰਾਤ ਕੋਸ਼ਿਸ਼ ਕੀਤੀ ਗਈ ਹੈ।ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਦਰਖ਼ਾਸਤ ਨੰਬਰ 2984 PTOO ਮਿਤੀ 2 ਅਗਸਤ 2024 ਏਸੀਪੀ ਵੈਸਟ ਨੂੰ ਮਾਰਕ ਹੋਈ ਜੋ ਅੱਗੇ ਐੱਸ ਐੱਚ ਓ ਭਾਰਗੋ ਕੈਂਪ ਨੂੰ ਕਾਰਵਾਈ ਲਈ ਏਸੀਪੀ ਨੇ ਲਿਖਿਆ ਪ੍ਰੰਤੂ ਅੱਜ ਤੱਕ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਤੱਕ ਦਰਜ ਨਹੀਂ ਕੀਤਾ ਗਿਆ। ਬਜ਼ੁਰਗ ਔਰਤ ਜੋ ਕਿ ਤੁਰਨ-ਫਿਰਨ ਚੋਂ ਅਸਮਰੱਥ ਹੈ ਨੂੰ ਨਿਆਂ ਲਈ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਪਰ ਨਿਆਂ ਉਸਨੂੰ ਕੋਹਾਂ ਦੂਰ ਦਿਖਦਾ ਨਹੀਂ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਮੈਂਬਰਾਂ ਨੇ ਕਿਹਾ ਕਿ ਨਿਆਂ ਵਿੱਚ ਦੇਰੀ ਨੇ ਔਰਤਾਂ ਦੀ ਹਾਲਤ ਬਦ ਤੋਂ ਬੱਦਤਰ ਕਰ ਦਿੱਤੀ। ਜਿਸ ਕਾਰਣ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਨੇ ਕਿਹਾ ਕਿ ਜੇਕਰ ਉਪਰੋਕਤ ਕੇਸਾਂ ਵਿੱਚ ਔਰਤਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ 26 ਜਨਵਰੀ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਪੀੜਿਤ ਪਰਿਵਾਰਾਂ ਤੋਂ ਬਿਨਾਂ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਆਗੂ ਦਲਜੀਤ ਕੌਰ ਅਤੇ ਬਲਵਿੰਦਰ ਕੌਰ ਆਦਿ ਸ਼ਾਮਿਲ ਸਨ!

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।