ਪਿਸਤੌਲ ਦੀ ਨੋਕ ‘ਤੇ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਤੇ ਨਕਦੀ ਲੁੱਟੀ

ਪੰਜਾਬ

ਅਜਨਾਲਾ, 20 ਜਨਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਇੱਕ ਜਵੈਲਰ ਦੀ ਦੁਕਾਨ ’ਤੇ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਸ਼ਹਿਰ ਅਜਨਾਲਾ ਵਿੱਚ ਦੀਪਕ ਜਵੈਲਰਜ਼ ਦੀ ਦੁਕਾਨ ’ਤੇ ਦਿਨ ਦਿਹਾੜੇ ਡਕੈਤੀ ਹੋਈ ਹੈ।
ਦੁਕਾਨ ਮਾਲਕ ਕੁਲਦੀਪ ਸਿੰਘ ਉਰਫ਼ ਦੀਪਕ ਰਾਏਪੁਰ ਨੇ ਦੱਸਿਆ ਕਿ ਜਦੋਂ ਲੁੱਟ ਹੋਈ, ਉਸ ਸਮੇਂ ਉਸਦੀ ਦੁਕਾਨ ’ਤੇ ਸੋਨੇ ਦੇ ਗਹਿਣੇ ਪਾਲਿਸ਼ ਕਰਵਾਉਣ ਲਈ ਆਏ ਦੋ ਵਿਅਕਤੀ ਮੌਜੂਦ ਸਨ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕ੍ਰੇਟਾ ਗੱਡੀ ’ਚੋਂ ਦੋ ਵਿਅਕਤੀ ਉਤਰ ਕੇ ਦੁਕਾਨ ਦੇ ਅੰਦਰ ਆਏ। ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਅਤੇ ਦੁਕਾਨ ਵਿੱਚ ਬੈਠੇ ਦੋਵੇਂ ਵਿਅਕਤੀਆਂ ਨੂੰ ਦੁਕਾਨ ਦੇ ਪਿੱਛੇ ਬਣੇ ਕੇਬਿਨ ਵਿੱਚ ਬੰਦ ਕਰ ਦਿੱਤਾ। ਫਿਰ ਆਪਣੇ ਸਾਥੀ ਦੀ ਮਦਦ ਨਾਲ ਪਾਲਿਸ਼ ਹੋਣ ਲਈ ਆਏ ਲਗਭਗ 12 ਤੋਲੇ ਸੋਨੇ ਦੇ ਗਹਿਣੇ, ਲਗਭਗ 6 ਕਿਲੋ ਚਾਂਦੀ ਅਤੇ 50 ਹਜ਼ਾਰ ਰੁਪਏ ਨਕਦ ਲੁੱਟ ਕੇ ਲੈ ਗਏ।
ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਬ ਡਿਵਿਜ਼ਨ ਅਜਨਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਕੇ ਜਾਂਚ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।