ਖੰਨਾ/ਲੁਧਿਆਣਾ 20 ਜਨਵਰੀ,ਬੋਲੇ ਪੰਜਾਬ ਬਿਊਰੋ( ਅਜੀਤ ਖੰਨਾ )
ਕੇਂਦਰੀ ਪੰਜਾਬੀ ਦੇਖਕ ਸਭਾ ਸੇਖੋਂ,ਦੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬੀ ਭਵਨ ਲੁਧਿਆਣਾ ਵਿਖੇ ਕਾਰਜਕਾਰਨੀ ਦੀ ਹੋਈ ਭਰਵੀਂ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ, ਸਤਿਕਾਰ ਵਜੋਂ ਉਹਨਾਂ ਨਾਲ਼ ਨਾਲ ਡਾ.ਜੋਗਿੰਦਰ ਸਿੰਘ ਨਿਰਾਲਾ ਅਤੇ ਸਰਦਾਰ ਪੰਛੀ ਵੀ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਸਨ।ਸੰਧੂ ਵਰੀਆਣਵੀ ਨੇ ਮੀਟਿੰਗ ਏਜਿੰਡਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਵਨ ਹਰਚੰਦਪੁਰੀ ਨੇ ਪਹਿਲੀ ਮੀਟਿੰਗ ਤੋਂ ਲੈਕੇ ਹੁਣ ਤਕ ਦੇ ਕੰਮਾਂ ਦੀ ਵੱਖ ਵੱਖ ਮੁੱਦਿਆਂ ਤੇ ਰਿਪੋਰਟ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ (ਭਾਸ਼ਾ ਵਿਭਾਗ)ਲਈ, ਨਵੇਂ ਨਵੇਂ ਫ਼ੌਜਦਾਰੀ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼,ਮਸ਼ੀਨੀ ਬੁੱਧੀ ਮਾਨਤਾ ਲਈ ਚੰਡੀਗੜ੍ਹ ਮੀਟਿੰਗ,ਕੇਂਦਰੀ ਸਭਾ ਸੇਖੋਂ ਵਲੋਂ ਕਰਵਾਏ ਗਏ ਪਟਿਆਲਾ ਮਾਲੇਰਕੋਟਲਾ ਅਤੇ ਸਮਾਣਾ ਵਿਖੇ ਕਰਵਾਏ ਗਏ ਸਮਾਗਮਾਂ ਬਾਰੇ, ਡਾ.ਦੀਪਕ ਸੱਭਿਆਚਾਰਕ ਮੇਲਾ, ਡਾ.ਤੇਜਵੰਤ ਮਾਨ ਦਾ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਡਾ.ਸਵਰਾਜ ਸਿੰਘ ਦਾ ਮਾਲਵਾ ਰਿਸਰਚ ਸੈਂਟਰ ਪਟਿਆਲਾ ਵਲੋਂ ਜਨਮ ਦਿਨ ਸਨਮਾਨ ਅਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਕੇਂਦਰੀ ਸਭਾ ਸੇਖੋਂ ਨੂੰ ਸਨਮਾਨ ਯੋਗ ਪ੍ਰਤੀਨਿਧਤਾ ਪੰਜਾਬੀ ਮਾਹ ਸਮੇਂ ਦੇਣ ਬਾਰੇ ਵਿਚਾਰ ਸਾਂਝੇ ਕੀਤੇ।ਉਪਰੰਤ ਸ਼੍ਰੀ ਤਰਲੋਚਨ ਸਿੰਘ ਮੀਰ ਦੀ ਪੁਸਤਕ ਖ਼ੰਜਰ, ਅਤੇ ਉੱਘੇ ਸ਼ਾਇਰ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਪੁਸਤਕ ਜ਼ਿੰਦਗੀ ਦਾ ਮੰਚ( ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ), ਅਤੇ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ਜੈ ਹੋ ਬਾਬਿਆਂ ਦੀ ਸਭਾ ਵਲੋਂ ਲੋਕ ਅਰਪਣ ਕੀਤੀਆਂ ਗਈਆਂ ।
ਰਿਪੋਰਟ ਸਮੇਂ ਉੱਭਰੇ ਮੁੱਦਿਆਂ ਉੱਤੇ ਤਿੰਨ ਘੰਟੇ ਹੋਏ ਸੰਵਾਦ ਵਿੱਚ ਸੁਖਦੇਵ ਸਿੰਘ ਔਲਖ,ਤਰਲੋਚਨ ਮੀਰ,ਜਗਦੀਸ਼ ਰਾਣਾ,ਕੇ.ਸਾਧੂ ਸਿੰਘ, ਮੋਹੀ ਅਮਰਜੀਤ,ਜੰਗੀਰ ਸਿੰਘ ਖੋਖਰ,ਦਰਸ਼ਨ ਸਿੰਘ ਪ੍ਰੀਤੀਆਨ,ਗੁਰਚਰਨ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਕ੍ਰਿਸ਼ਨ ਲਾਲ ਫਰੀਦਕੋਟ, ਅਮਰਜੀਤ ਸ਼ੇਰਪੁਰੀ,ਕੁਲਵੰਤ ਸਰੋਤਾ, ਕੁਲਵਿੰਦਰ ਕੌਰ ਕੰਵਲ, ਜਰਨੈਲ ਸਿੰਘ ਅੱਚਰਵਾਲ, ਜਸਵਿੰਦਰ ਸਿੰਘ ਜੱਸੀ,ਦੇਸ਼ ਰਾਜ ਬਾਲੀ,ਗੁਰਨਾਮ ਬਾਵਾ,ਇਕਬਾਲ ਘਾਰੂ, ਅਮਰੀਕ ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਰਾੜ, ਡਾ.ਭਗਵੰਤ ਸਿੰਘ, ਗੁਲਜਾਰ ਸਿੰਘ ਸ਼ੌਂਕੀ,ਸਰਦਾਰ ਪੰਛੀ,ਕੰਵਲਜੀਤ ਕੰਵਰ,ਡਾ.ਫਕੀਰ ਚੰਦ ਸ਼ੁਕਲਾ,ਡਾ.ਜੋਗਿੰਦਰ ਸਿੰਘ ਨਿਰਾਲਾ ਅਤੇ ਪ੍ਰੋ.ਸੰਧੂ ਵਰਿਆਣਵੀ ਨੇ ਭਾਗ ਲਿਆ। ਉਪਰੰਤ ਹੋਏ ਸੰਵਾਦ ਨੂੰ ਸਮੇਟਦਿਆਂ ਹੋਏ ਫੈਸਲਿਆਂ ਅਨੁਸਾਰ 21 ਫਰਵਰੀ 2025 ਨੂੰ ਸਾਰੇ ਦੇਸ਼ ਅੰਦਰ ਸਭਾ ਨਾਲ ਸੰਬੰਧਤ ਸਾਰੀਆਂ ਸਭਾਵਾਂ ਵੱਲੋਂ ਸ਼ਾਮ ਪੰਜ ਵਜੇ ਢੋਲ ਮੁਜਾਹਰੇ ਕਰਨ ਦਾ ਐਲਾਨ ਕੀਤਾ ਅਤੇ ਸਭਾਵਾਂ ਨੂੰ ਭਗਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਹੁਣੇ ਤੋਂ ਤਿਆਰੀਆਂ ਕਰਨ ਲਈ ਕਿਹਾ। ਸਤੰਬਰ, 2025 ਵਿੱਚ ਕੀਤੇ ਜਾਣ ਵਾਲੇ ਜਨਰਲ ਇਜਲਾਸ ਲਈ ਮੈਂਬਰਸ਼ਿਪ ਸੂਚੀ ਛਪਣ ਲਈ ਸਭਾਵਾਂ ਦੇ ਮੈਬਰਾਂ ਦੀਆਂ ਪਤਿਆਂ ਅਤੇ ਫੋਨ ਨੰਬਰਾਂ ਵਾਲੀਆਂ ਸੂਚੀਆਂ 31 ਮਾਰਚ ਤੱਕ ਪ੍ਰਧਾਨ ਜਾਂ ਜਨ ਸਕੱਤਰ ਤੱਕ ਪਹੁੰਚਾਣ ਲਈ ਜ਼ਰੂਰੀ ਹਦਾਇਤ ਕੀਤੀ ਗਈ। ਹਰਚੰਦਪੁਰੀ ਨੇ ਸਾਰੀਆਂ ਸਭਾਵਾਂ ਨੂੰ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਉੱਤੇ ਬੌਧਿਕ ਤੇ ਸੁਚਾਰੂ ਗੋਸ਼ਟੀਆਂ ਕਰਵਾਉਣ ਲਈ ਕਿਹਾ ਤਾਂ ਕਿ ਪੰਜਾਬੀ ਸਾਹਿਤ ਅੰਦਰ ਬੌਧਿਕ ਮਾਹੌਲ ਸਿਰਜਿਆ ਜਾ ਸਕੇ । ਉਹਨਾਂ ਨੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦਾ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਢੁੱਕਵੀਂ ਯਾਦਗਾਰ ਬਣਾਉਣ ਅਤੇ ਨੌਜਵਾਨਾਂ ਲਈ ਸਨਮਾਨ ਜਾਰੀ ਕਰਨ ਲਈ ਅਤੇ ਵਿੱਤ ਮੰਤਰੀ ਪੰਜਾਬ ਸ਼੍ਰੀ ਹਰਪਾਲ ਸਿੰਘ ਚੀਮਾ ਵੱਲੋਂ ਸਭਾ ਦੇ ਮੰਗ ਪੱਤਰ ਉੱਤੇ ਸਭਾ ਨੂੰ ਮੀਟਿੰਗ ਦੇਣ ਦਾ ਵੀ ਸਭਾ ਵਲੋਂ ਧੰਨਵਾਦ ਕੀਤਾ।ਉਹਨਾਂ ਨੇ ਕੇਂਦਰੀ ਸਭਾ ਸੇਖੋਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਬਾਰਾਂ ਜੋਨ ਕਮੇਟੀਆਂ ਅਤੇ ਉਹਨਾਂ ਦੇ ਸੰਚਾਲਨ ਲਈ ਸੰਚਾਲਕਾਂ ਅਤੇ ਸਹਿ ਸੰਚਾਲਕਾਂ ਦੇ ਨਾਮਾਂ ਦੀ ਸਰਵਸੰਮਤੀ ਨਾਲ਼ ਪ੍ਰਵਾਨਗੀ ਕਰਵਾਈ ਗਈ।ਅੰਤ ਵਿੱਚ ਡਾ.ਜੋਗਿੰਦਰ ਸਿੰਘ ਨਿਰਾਲਾ ਵਲੋਂ ਮੀਟਿੰਗ ਵਿੱਚ ਦੂਰੋਂ ਦੂਰੋਂ ਪਹੁੰਚੇ ਸਾਰੇ ਅਹੁਦੇਦਾਰਾਂ ਸਾਹਿਤਕਾਰਾਂ ਦਾ ਸ਼ੁਕਰੀਆ ਕੀਤਾ ਗਿਆ।