ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਸ਼ੱਕੀ ਦੋਸ਼ੀ ਗ੍ਰਿਫਤਾਰ 

ਨੈਸ਼ਨਲ

ਮੁੰਬਈ , 19 ਜਨਵਰੀ ,ਬੋਲੇ ਪੰਜਾਬ ਬਿਊਰੋ :

ਮੁੰਬਈ ਪੁਲਸ ਨੇ ਐਤਵਾਰ ਨੂੰ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਠਾਣੇ ਤੋਂ ਗ੍ਰਿਫਤਾਰ ਕੀਤਾ ਹੈ। ਹਮਲਾਵਰ ਦੀ ਪਛਾਣ ਮੁਹੰਮਦ ਅਲੀਯਾਨ ਉਰਫ਼ ਬੀ.ਜੇ. ਜਿਸ ਨੇ ਅਦਾਕਾਰ ਦੇ ਘਰ ‘ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਮਲਾਵਰ ਦਾ ਨਾਂ ‘ਵਿਜੇ ਦਾਸ’ ਸੀ ਅਤੇ ਉਹ ਮੁੰਬਈ ਦੇ ਇੱਕ ਪੱਬ ਵਿੱਚ ਕੰਮ ਕਰਦਾ ਸੀ। ਉਸ ਨੂੰ ਠਾਣੇ ਵਿੱਚ ਹੀਰਾਨੰਦਾਨੀ ਅਸਟੇਟ ਵਿੱਚ ਚੱਲ ਰਹੀ ਮੈਟਰੋ ਨਿਰਮਾਣ ਸਾਈਟ ਦੇ ਨੇੜੇ ਲੇਬਰ ਕੈਂਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਲੇ ਪਾਰਲੇ ਥਾਣੇ ਦੇ ਅਧਿਕਾਰੀਆਂ ਨੇ ਇਹ ਗ੍ਰਿਫਤਾਰੀ ਕੀਤੀ।ਆਰ.ਪੀ.ਐਫ. ਅਧਿਕਾਰੀ ਨੇ ਦਸਿਆ ਕਿ ਸ਼ੱਕੀ ਦੀ ਪਛਾਣ ਆਕਾਸ਼ ਕੈਲਾਸ਼ ਕਨੋਜੀਆ (31) ਵਜੋਂ ਹੋਈ ਹੈ, ਜੋ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ (ਐਲ.ਟੀ.ਟੀ.) ਅਤੇ ਕੋਲਕਾਤਾ ਸ਼ਾਲੀਮਾਰ ਵਿਚਕਾਰ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਸਫ਼ਰ ਕਰ ਰਿਹਾ ਸੀ। ਅਧਿਕਾਰੀ ਨੇ ਦਸਿਆ ਕਿ ਆਰ.ਪੀ.ਐਫ. ਦੁਰਗ ਨੇ ਰਾਜਨੰਦਗਾਓਂ ਸਟੇਸ਼ਨ (ਇਹ ਸਟੇਸ਼ਨ ਮੁੰਬਈ-ਹਾਵੜਾ ਰੇਲਵੇ ਮਾਰਗ ’ਤੇ ਦੁਰਗ ਤੋਂ ਪਹਿਲਾਂ ਆਉਂਦਾ ਹੈ) ’ਤੇ ਅਪਣੇ ਹਮਰੁਤਬਾ ਨੂੰ ਸ਼ੱਕੀ ਬਾਰੇ ਸੂਚਿਤ ਕੀਤਾ ਪਰ ਜਦੋਂ ਰੇਲ ਗੱਡੀ ਉੱਥੇ ਰੁਕੀ ਤਾਂ ਉਸ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦਸਿਆ ਕਿ ਦੁਰਗ ਸਟੇਸ਼ਨ ’ਤੇ ਦੋ ਟੀਮਾਂ ਤਿਆਰ ਰੱਖੀਆਂ ਗਈਆਂ ਸਨ ਅਤੇ ਜਦੋਂ ਰੇਲ ਗੱਡੀ ਪਹੁੰਚੀ ਤਾਂ ਸ਼ੱਕੀ ਜਨਰਲ ਡੱਬੇ ’ਚ ਮਿਲਿਆ। ਉਸ ਦੀ ਤਸਵੀਰ ਮੁੰਬਈ ਪੁਲਿਸ ਨੂੰ ਭੇਜੀ ਗਈ, ਜਿਸ ਨੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ। ਜਦੋਂ ਹਮਲਾਵਰ ਅਦਾਕਾਰ ਦੀ ਇਮਾਰਤ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਉਸ ਦੀ ਇਹ ਹਰਕਤ ਕੈਮਰੇ ’ਚ ਕੈਦ ਹੋ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।