ਸਮਰਾਲਾ, 18 ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ‘ਰਾਣੀ ਲਕਸ਼ਮੀਬਾਈ ਆਤਮ ਰਕਸ਼ਾ ਪਰਸ਼ਿਕਸ਼ਨ’ ਪ੍ਰਤੀਯੋਗਤਾ ਤਹਿਤ ਬਲਾਕ ਪੱਧਰੀ ਕਰਾਟਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਰਕਾਰੀ ਹਾਈ ਸਕੂਲ ਕੋਟਲਾ ਸ਼ਮਸ਼ਪੁਰ ਦੀਆਂ ਦੋ ਵਿਦਿਆਰਥਣਾਂ ਗੁਡੀਆ ਕੁਮਾਰੀ ਅਤੇ ਮੁਸਕਾਨ ਕੁਮਾਰੀ ਨੇ ਕ੍ਰਮਵਾਰ 50 ਕਿਲੋ ਅਤੇ 35 ਕਿਲੋ ਵਰਗ ਵਿੱਚ ਭਾਗ ਲਿਆ।ਦੋਵੇਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ।ਇਸ ਨਾਲ ਸਰਕਾਰੀ ਹਾਈ ਸਕੂਲ ਕੋਟਲਾ ਸ਼ਮਸ਼ਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਵਿਦਿਆਰਥਣਾਂ ਦਾ ਸਕੂਲ ਵਿੱਚ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।ਕਾਰਜਕਾਰੀ ਮੁੱਖ ਅਧਿਆਪਕ ਸਰਦਾਰ ਰੁਪਿੰਦਰਪਾਲ ਸਿੰਘ ਗਿੱਲ ਜੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਖੇਡਾਂ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ। ਇੱਕ ਸਿਹਤਮੰਦ ਵਿਦਿਆਰਥੀ ਪੜ੍ਹਾਈ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ ਅਤੇ ਉੱਚ ਪੱਧਰੀ ਗ੍ਰੇਡ ਵੀ ਪ੍ਰਾਪਤ ਕਰ ਸਕਦਾ ਹੈ। ਇੱਥੋਂ ਤੱਕ ਕਿ ਖੇਡਾਂ ਵਿੱਚ ਪੁਜ਼ੀਸ਼ਨ ਲੈ ਕੇ ਉਨ੍ਹਾਂ ਦੇ ਅੰਕ ਵੀ ਉਚੇਰੀ ਪੜ੍ਹਾਈ ਲਈ ਗਿਣੇ ਜਾਂਦੇ ਹਨ ਅਤੇ ਉਹ ਚੰਗਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਗੁਰਜਿੰਦਰ ਸਿੰਘ ਸੇਖੋਂ, ਰਾਜਬੀਰ ਕੌਰ, ਪਿੰਕੀ ਰਾਣੀ, ਨਤਾਸ਼ਾ ਰਾਣੀ, ਮਨਜਿੰਦਰ ਕੌਰ, ਸੁਨੀਲ ਕੁਮਾਰ, ਜਸਬੀਰ ਕੌਰ, ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਵੀ ਹਾਜ਼ਰ ਸਨ।