ਮੋਹਾਲੀ 18 ਜਨਵਰੀ ,ਬੋਲੇ ਪੰਜਾਬ ਬਿਊਰੋ :
ਸਕੂਲ ਆਫ ਐਮੀਨੈਸ ਸਰਕਾਰੀ ਸੀਨੀਅਰ ਸੈਕੰਡਰੀ ਬਾਕਰਪੁਰ ਵਿਖੇ ਪਿੰਰਸੀਪਲ ਸ੍ਰੀਮਤੀ ਸੁਨੀਤਾ ਰਾਣੀ ਦੀ ਯੋਗ ਅਗਵਾਈ ਵਿੱਚ ਲੈਕਚਰਾਰ ਜੀਵ ਵਿਗਿਆਨ ਕਮਲਜੀਤ ਕੌਰ ਅਤੇ ਵਿਦਿਆਰਥੀਆਂ ਨੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ। ਕਮਲਜੀਤ ਕੌਰ ਨੇ ਇਸ ਰੋਗ ਦੇ ਕਾਰਨ,ਬਚਾਅ ਅਤੇ ਇਲਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਝੀ ਕੀਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੌੰ ਤਪਦਿਕ ਫ੍ਰੀ ਦੇਸ ਬਣਾਉਣ ਦੇ ਵੱਖ ਵੱਖ ਚਲ ਰਹੇ ਉਪਰਾਲੇ ਅਤੇ ਯੋਜਨਾਵਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਵਛ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਲੈਕਚਰਾਰ ਮਨਮੋਹਨ ਸਿੰਘ ਅਤੇ ਹੋਰ ਸੀਨੀਅਰ ਅਧਿਆਪਕ ਹਾਜ਼ਿਰ ਸਨ।