ਮੁੰਬਈ, 18 ਜਨਵਰੀ,ਬੋਲੇ ਪੰਜਾਬ ਬਿਊਰੋ :
ਟੀਵੀ ਸੀਰੀਅਲ ‘ਧਰਤੀਪੁਤਰ ਨੰਦਿਨੀ’ ਫੇਮ ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਬਾਈਕ ‘ਤੇ ਸ਼ੂਟਿੰਗ ਲਈ ਜਾ ਰਿਹਾ ਸੀ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ‘ਤੇ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਹ ਹਾਈਵੇਅ ‘ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ। ਹਾਦਸੇ ਦੇ ਕਰੀਬ 25-30 ਮਿੰਟਾਂ ਵਿੱਚ ਹੀ ਉਸ ਦੀ ਮੌਤ ਹੋ ਗਈ।
ਅਮਨ ਜੈਸਵਾਲ, ਯੂਪੀ ਦਾ ਰਹਿਣ ਵਾਲਾ ਸੀ। ਉਹ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਇਆ ਸੀ। ਉਸ ਨੇ ਆਪਣੀ ਮਿਹਨਤ ਨਾਲ ਇਸ ਸੁਪਨੇ ਨੂੰ ਸਾਕਾਰ ਕੀਤਾ। ਅਮਨ ਸਿਰਫ਼ 23 ਸਾਲ ਦਾ ਸੀ। ਸ਼ੋਅ ‘ਧਰਤੀਪੁਤਰ ਨੰਦਿਨੀ’ ਸਾਲ 2023 ‘ਚ ਨਜ਼ਾਰਾ ਟੀਵੀ ਚੈਨਲ ‘ਤੇ ਸ਼ੁਰੂ ਹੋਇਆ ਸੀ।
ਇਸ ਸ਼ੋਅ ਵਿੱਚ ਅਮਨ ਪਹਿਲੀ ਵਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਉਹ ਟੀਵੀ ਸ਼ੋਅ ‘ਉਡਾਰੀਆਂ’ ਅਤੇ ‘ਪੁਣਯਸ਼ਲੋਕ ਅਹਿਲਿਆਬਾਈ’ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਉਹ ਆਡੀਸ਼ਨ ਲਈ ਸਕ੍ਰੀਨ ਟੈਸਟ ਲਈ ਸ਼ੂਟ ਕਰਨ ਜਾ ਰਿਹਾ ਸੀ।