ਸਰਕਾਰੀ ਸਕੂਲ ਦੀ ਹੋ ਰਹੀ ਉਸਾਰੀ ਵਿੱਚ ਖਾਮੀਆਂ ਦਾ ਪਤਾ ਚੱਲਦਿਆਂ ਹੀ ਵਿਧਾਇਕ ਕੁਲਵੰਤ ਸਿੰਘ ਨੇ ਲਿਆ ਨੋਟਿਸ

ਪੰਜਾਬ

ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਣਸੁਰੱਖਿਤ ਹਿੱਸੇ ਦੀ ਘੇਰਾਬੰਦੀ ਕਰਨ ਕਰਨ ਦੀ ਅਪੀਲ

ਮੋਹਾਲੀ 17 ਜਨਵਰੀ ,ਬੋਲੇ ਪੰਜਾਬ ਬਿਊਰੋ :

ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਮੋਹਾਲੀ ਸ਼ਹਿਰ ਦੇ ਫੇਸ-5 ਸਥਿਤ ਸਰਕਾਰੀ ਹਾਈ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਹੋ ਰਹੀ ਉਸਾਰੀ ਵਿਚਲੀਆਂ ਖਾਮੀਆਂ ਪਤਾ ਚਲਦਿਆਂ ਹੀ ਇਸਦਾ ਗੰਭੀਰ ਨੋਟਿਸ ਲਿਆ ,
ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਇਸ ਸਬੰਧੀ ਤੁਰੰਤ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਸਾਰੀ ਅਧੀਨ ਇਮਾਰਤ ਦਾ ਜੋ ਹਿੱਸਾ ਅਣਸੁਰੱਖਿਤ ਜਾਪਦਾ ਹੈ ,ਉਸ ਦੀ ਤੁਰੰਤ ਘੇਰਾਬੰਦੀ ਕਰਵਾਈ ਜਾਵੇ ਅਤੇ ਇਮਾਰਤ ਦੀ ਅੱਗੇ ਉਸਾਰੀ ਕਰਨ ਤੋਂ ਪਹਿਲਾਂ ਇਹ ਜਾਂਚ ਜ਼ਰੂਰ ਕਰਵਾਈ ਜਾਵੇ ਕਿ ਬਣ ਚੁੱਕੀ ਇਮਾਰਤ ਸੁਰੱਖਿਤ ਹੈ ਜਾਂ ਨਹੀਂ ਅਤੇ ਇਹ ਯਕੀਨ ਬਣਾਇਆ ਜਾਵੇ ਕਿ ਉਸਾਰੀ ਅਧੀਨ ਇਮਾਰਤ ਹਰ ਪੱਖੋਂ ਸੁਰੱਖਿਤ ਬਣੇ ਤਾਂ ਜੋ ਸਕੂਲ ਵਿੱਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਵਿੱਚ ਪੜ੍ਹਾਉਣ ਵਾਲੇ ਸਕੂਲ ਦੇ ਸਟਾਫ ਅਤੇ ਅਧਿਆਪਕਾਂ ਨੂੰ ਪੜ੍ਹਾਈ ਲਈ ਇੱਕ ਸੁਖਾਵਾਂ ਮਾਹੌਲ ਉਪਲਬਧ ਹੋ ਸਕੇ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੋ ਬੀਤੇ ਕੁਝ ਦਿਨ ਪਹਿਲਾਂ ਹੀ ਸੁਹਾਣਾ ਵਿਖੇ ਇੱਕ ਬਹੁ ਮੰਜਲੀ ਇਮਾਰਤ ਦੇ ਡਿੱਗਣ ਨਾਲ 2 ਜਣਿਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।