ਮਕੈਨੀਕਲ ਥਰੋਮਬੈਕਟੋਮੀ’ – ਸਟਰੋਕ ਦਾ ਉੱਨਤ ਇਲਾਜ, 80 ਸਾਲਾ ਔਰਤ ਦੀ ਜਾਨ ਬਚਾਈ, ਅਧਰੰਗ ਨੂੰ ਵੀ ਠੀਕ ਕੀਤਾ

ਚੰਡੀਗੜ੍ਹ

ਫੋਰਟਿਸ ਮੋਹਾਲੀ ਇੱਕ 24×7 ਸਟਰੋਕ ਲਈ ਤਿਆਰ ਹਸਪਤਾਲ ਹੈ ਅਤੇ ਮਕੈਨੀਕਲ ਥਰੋਮਬੈਕਟੋਮੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜੋ ਕੁੱਝ ਬ੍ਰੇਨ ਸਟਰੋਕ ਮਰੀਜ਼ਾਂ ਲਈ ਇਲਾਜ ਦੀ ਸਮਾਂ-ਸੀਮਾ 24 ਘੰਟਿਆਂ ਤੱਕ ਵਧਾ ਸਕਦਾ ਹੈ

ਚੰਡੀਗੜ੍ਹ, 17 ਜਨਵਰੀ, ਬੋਲੇ ਪੰਜਾਬ ਬਿਊਰੋ :

ਬ੍ਰੇਨ ਸਟਰੋਕ ਇੱਕ ਅਜਿਹੀ ਵੱਡੀ ਸਮੱਸਿਆ ਹੈ ਜੋ ਲੰਬੇ ਸਮੇਂ ਲਈ ਅਪੰਗਤਾ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਜਾਨਲੇਵਾ ਸਥਿਤੀ ਦਿਮਾਗ ਦੇ ਸੈੱਲਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੀ ਹੈ। ਹਾਲਾਂਕਿ, ਮਕੈਨੀਕਲ ਥਰੋਮਬੈਕਟੋਮੀ ਵਰਗੀਆਂ ਉੱਨਤ ਸਿਹਤ ਸੰਭਾਲ ਤਕਨੀਕਾਂ ਹੁਣ ਚੋਣਵੇਂ ਹਸਪਤਾਲਾਂ ਵਿੱਚ 24×7 ਉਪਲੱਬਧ ਹਨ, ਜਿਨ੍ਹਾਂ ਵਿੱਚੋਂ ਫੋਰਟਿਸ ਮੋਹਾਲੀ ਪ੍ਰਮੁੱਖ ਹੈ। ਕੁੱਝ ਮਾਮਲਿਆਂ ਵਿੱਚ, ਮਕੈਨੀਕਲ ਥਰੋਮਬੈਕਟੋਮੀ ਨੇ ਸਟਰੋਕ ਤੋਂ 24 ਘੰਟੇ ਬਾਅਦ ਵੀ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ।

ਮਕੈਨੀਕਲ ਥਰੋਮਬੈਕਟੋਮੀ ਇੱਕ ਮਿਨੀਮਲ ਇਨਵੇਸਿਵ ਪ੍ਰਕਿਰਿਆ ਹੈ, ਜਿਸ ਦੇ ਰਾਂਹੀ ਦਿਮਾਗ ਦੀ ਨਾੜੀ ਵਿੱਚ ਕੈਥੀਟਰ ਪਾ ਕੇ ਖੂਨ ਦੇ ਕਲੌਟ ਨੂੰ ਹਟਾਇਆ ਜਾਂਦਾ ਹੈ। ਇਹ ਖੂਨ ਦੀ ਸਪਲਾਈ ਨੂੰ ਬਹਾਲ ਕਰਦੀ ਹੈ ਅਤੇ ਬ੍ਰੇਨ ਸਟਰੋਕ ਦੇ ਮਰੀਜ਼ਾਂ ਲਈ ਇਲਾਜ ਦੀ ਸਮਾਂ-ਸੀਮਾ 24 ਘੰਟਿਆਂ ਤੱਕ ਵਧਾ ਕੇ ਅਪੰਗਤਾ ਜਾਂ ਮੌਤ ਨੂੰ ਰੋਕਦੀ ਹੈ।

ਅਜਿਹੇ ਹੀ ਇੱਕ ਮਾਮਲੇ ਵਿੱਚ, ਫੋਰਟਿਸ ਹਸਪਤਾਲ ਮੋਹਾਲੀ ਦੇ ਇੰਟਰਵੈਂਸ਼ਨਲ ਨਿਊਰੋਰੇਡੀਓਲੋਜੀ ਵਿਭਾਗ ਦੇ ਅਡਿਸ਼ਨਲ ਡਾਇਰੈਕਟਰ ਡਾ. ਪ੍ਰੋ. ਵਿਵੇਕ ਗੁਪਤਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੀ ਇੱਕ 80 ਸਾਲਾ ਬਜ਼ੁਰਗ ਔਰਤ ਦਾ ਇਲਾਜ ਕੀਤਾ। ਔਰਤ ਨੂੰ ਸਟਰੋਕ ਹੋਣ ਤੋਂ 8 ਘੰਟੇ ਬਾਅਦ ਫੋਰਟਿਸ ਮੋਹਾਲੀ ਲਿਆਂਦਾ ਗਿਆ। ਮਰੀਜ਼ ਬੋਲਣ ਤੋਂ ਅਸਮਰੱਥ ਸੀ, ਉਸਦੇ ਖੱਬੇ ਪਾਸੇ ਅਧਰੰਗ ਸੀ ਅਤੇ ਐਮਰਜੈਂਸੀ ਵੈਂਟੀਲੇਟਰ ’ਤੇ ਸੀ।

ਡਾ. ਗੁਪਤਾ ਨੇ ਮਰੀਜ਼ ਦੇ ਦਿਮਾਗ ਅਤੇ ਗਰਦਨ ਦੀਆਂ ਨਾੜੀਆਂ ਵਿੱਚੋਂ ਦੋ ਕਲੌਟ ਕੱਢਣ ਲਈ ਮਕੈਨੀਕਲ ਥਰੋਮਬੈਕਟੋਮੀ ਅਤੇ ਐਂਜੀਓਪਲਾਸਟੀ ਕੀਤੀ। ਕਈ ਵਾਰ ਗਰਦਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ, ਕਈ ਵਾਰ ਦਿਮਾਗ ਦੀਆਂ ਅਤੇ ਕੁੱਝ ਮਾਮਲਿਆਂ ਵਿੱਚ ਦੋਵਾਂ ਨੂੰ ਖੋਲ੍ਹਣ ਦੀ ਲੋੜ ਹੁੰਦੀ ਹੈ। ਮਰੀਜ਼ ਦੇ ਆਪ੍ਰੇਸ਼ਨ ਤੋਂ ਬਾਅਦ ਰਿਕਵਰੀ ਸੁਚਾਰੂ ਰਹੀ ਅਤੇ ਪ੍ਰਕਿਰਿਆ ਤੋਂ ਸੱਤ ਦਿਨਾਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਇੱਕ ਆਮ ਜ਼ਿੰਦਗੀ ਜੀਅ ਰਹੀ ਹੈ।

ਇਸ ਉੱਨਤ ਇਲਾਜ ਬਾਰੇ ਚਰਚਾ ਕਰਦੇ ਹੋਏ, ਡਾ. ਗੁਪਤਾ ਨੇ ਕਿਹਾ ਕਿ ਸਟਰੋਕ ਸ਼ੁਰੂ ਹੋਣ ਦੇ 24 ਘੰਟਿਆਂ ਦੇ ਅੰਦਰ ਚੁਣਿੰਦਾ ਮਰੀਜ਼ਾਂ ’ਤੇ ਮਕੈਨੀਕਲ ਥਰੋਮਬੈਕਟੋਮੀ ਕੀਤੀ ਜਾ ਸਕਦੀ ਹੈ। ਇਹ ਇੱਕ ਮਿਨੀਮਲ ਇਨਵੇਸਿਵ ਪ੍ਰਕਿਰਿਆ ਹੈ, ਜਿਸ ਵਿੱਚ ਇੱਕ ਇੰਟਰਵੈਨਸ਼ਨਲ ਨਿਊਰੋਰੇਡੀਓਲੋਜਿਸਟ ਦਿਮਾਗ ਜਾਂ ਗਰਦਨ ਦੀ ਨਾੜੀ ਤੋਂ ਕਲੌਟ ਹਟਾਉਣ ਲਈ ਵਿਸ਼ੇਸ਼ ਯੰਤਰਾਂ ਦੀ ਵਰਤੋਂ ਕਰਦਾ ਹੈ।

ਡਾ. ਗੁਪਤਾ ਨੇ ਕਿਹਾ ਕਿ ਫੋਰਟਿਸ ਹਸਪਤਾਲ ਮੋਹਾਲੀ ਉੱਤਰੀ ਖੇਤਰ ਦੇ ਕੁੱਝ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ 24&7 ਐਡਵਾਂਸਡ ਨਿਊਰੋ-ਇੰਟਰਵੈਂਸ਼ਨਲ ਇਲਾਜ ਅਤੇ ਸੰਪੂਰਨ ਸਟਰੋਕ ਦੇਖਭਾਲ, ਜਿਸ ਵਿੱਚ ਸੀਟੀ ਪਰਫਿਊਜ਼ਨ ਅਤੇ ਮਕੈਨੀਕਲ ਥਰੋਮਬੈਕਟੋਮੀ ਸ਼ਾਮਿਲ ਹਨ, ਮਰੀਜ਼ਾਂ ਲਈ 24 ਘੰਟੇ ਉਪਲੱਬਧ ਹਨ। ਮਾਹਿਰ ਡਾਕਟਰਾਂ ਦੀ ਟੀਮ, ਜਿਸ ਵਿੱਚ ਨਿਊਰੋਲੋਜਿਸਟ, ਇੰਟਰਵੈਂਸ਼ਨਲ ਨਿਊਰੋ-ਰੇਡੀਓਲੋਜਿਸਟ, ਨਿਊਰੋਸਰਜਨ ਅਤੇ ਐਨਸਥੀਟਿਸਟ ਸ਼ਾਮਿਲ ਹਨ, 24×7 ਸਟਰੋਕ ਇਲਾਜ ਪ੍ਰਦਾਨ ਕਰਦੀ ਹੈ। ਸਟਰੋਕ ਦੇ ਇਲਾਜ ਅਤੇ ਪੁਨਰਵਾਸ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠ ਉਪਲੱਬਧ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।