ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਕੀਤੀ ਸ਼ਲਾਘਾ

ਪੰਜਾਬ

ਮੋਹਾਲੀ 17 ਜਨਵਰੀ, ਬੋਲੇ ਪੰਜਾਬ ਬਿਊਰੋ (ਜਸਵੀਰ ਸਿੰਘ ਗੋਸਲ)

ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਤਨਖਾਹ ਕਮਿਸ਼ਨ ਨਾਲ ਮੁਲਾਜ਼ਮਾਂ ਅਤੇ ਪੈ ਪੈਨਸ਼ਨਰਾਂ ਦੀ ਤਨਖ਼ਾਹ, ਭੱਤੇ ਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ। ਕੇਂਦਰ ਸਰਕਾਰ ਦੀ ਤਰਜ਼ ਤੇ ਸੂਬਾ ਸਰਕਾਰ ਆਪਣੇ-ਆਪ ਮੁਲਾਜ਼ਮ ਅਤੇ ਪੈਨਸ਼ਨਰਾਂ ਲਈ ਤਨਖ਼ਾਹ ਕਮਿਸ਼ਨ ਦਾ ਗਠਨ ਕਰਦੀਆਂ ਹਨ। ਭਾਵੇਂ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ ਪਿਛਲੇ ਤਨਖ਼ਾਹ ਕਮਿਸ਼ਨ ਨੂੰ ਅਜੇ ਪੂਰੀ ਤਰਾਂ ਲਾਗੂ ਕਰਕੇ ਬਕਾਇਆ ਰਕਮ ਲੈਣ ਲਈ ਸ਼ੰਘਰਸ ਕਰ ਰਹੇ ਹਨ। ਪੰਜਾਬ ਸਰਕਾਰ ਦੇ ਸੇਵਾਮੁਕਤ ਕਰਮਚਾਰੀ (ਪੈਨਸ਼ਨਰ) ਕੇਂਦਰ ਸਰਕਾਰ ਨੂੰ ਅਪੀਲ ਅਤੇ ਪੁਰਜੋਰ ਮੰਗ ਕਰਦਿਆ ਕਿ ਰੈਗੂਲਰ ਕਰਮਚਾਰੀਆਂ ਵਾਂਗ ਪੈਨਸ਼ਨਰਜ ਨੂੰ ਅੱਠਵੇਂ ਤਨਖਾਹ ਕਮਿਸ਼ਨ ਵਿੱਚ ਮੋਬਾਈਲ ਭੱਤਾ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਜਾਵੇ ਤਾਂ ਸੂਬਾ ਸਰਕਾਰ ਵੀ ਆਪਣੇ-ਆਪ ਪੈਨਸ਼ਨਰਜ ਨੂੰ ਮੋਬਾਈਲ ਭਤਾ ਸ਼ਾਮਲ ਕਰੇ। ਮੋਬਾਈਲ ਫੋਨ ਵਰਤਣਾ ਅੱਜ ਕੱਲ ਸਮੇੰ ਦੀ ਲੋੜ ਹੈ ਕਿਉਂਕਿ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਡਿਜੀਟਲ ਹੋਣ ਕਾਰਨ ਬਹੁਤ ਜਰੂਰਤ ਹੈ। ਪੰਜਾਬ ਸਰਕਾਰ ਦੇ ਸੇਵਾਮੁਕਤ ਸਿੱਖਿਆ ਕਰਮਚਾਰੀ ਸੁਖਦੇਵ ਸਿੰਘ ਰਾਣਾ, ਗੁਰਮੀਤ ਸਿੰਘ ਸੇਵਾਮੁਕਤ ਪ੍ਰਿੰਸੀਪਲ ,ਹਾਕਮ ਸਿੰਘ, ਜਸਵੀਰ ਸਿੰਘ ਗੋਸਲ, ਦਵਿੰਦਰ ਸਿੰਘ ਬੋਹਾ, ਸੁਰਜੀਤ ਸਿੰਘ ਸੇਵਾਮੁਕਤ ਲੈਕਚਰਾਰ, ਪ੍ਰੇਮ ਸਿੰਘ, ਕਿਸ਼ਨ ਸਿੰਘ, ਕੁਲਦੀਪ ਸਿੰਘ ਸੇਵਾਮੁਕਤ ਮੁੱਖ ਆਧਿਆਪਕ, ਜਸਵੀਰ ਸਿੰਘ ਗੜਾਂਗ, ਬਲਦੇਵ ਸਿੰਘ ਸੇਵਾਮੁਕਤ ਅਧਿਆਪਕ ਨੇ ਸ਼ਾਝੇ ਤੌਰ ਕੇਂਦਰ ਸਰਕਾਰ ਦਾ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਕਰਨ ਦਾ ਸੁਆਗਤ ਕਰਦਿਆਂ ਆਸ ਪ੍ਰਗਟਾਈ ਕਿ ਤਨਖ਼ਾਹ ਕਮਿਸ਼ਨ ਮੁਲਾਜ਼ਮ ਅਤੇ ਪੈਨਸ਼ਨਰਜ ਲਈ ਲਾਹੇਵੰਦ ਹੋਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।