ਪੰਜਾਬ ਸਰਕਾਰ ਦੀ ਅਰਥੀ ਚ ਆਖਰੀ ਕਿੱਲ ਸਾਬਿਤ ਹੋਵੇਗਾ -ਕੁਲਦੀਪ ਸਿੰਘ
ਮੱਤੇਵਾੜਾ,16 , ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ (ਸਬੰਧਤ ਡੀਐਮਐਫ) ਵਣ ਰੇੰਜ ਮੱਤੇਵਾੜਾ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੱਤੇਵਾੜਾ ਵਿੱਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਲਾਲ, ਕਮਲਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ, ਬਲਵੰਤ ਸਿੰਘ, ਨੇ ਕਿਹਾ ਕਿ ਪੰਜਾਬ ਸਰਕਾਰ ਜੰਗਲਾਤ ਵਿਭਾਗ ਵਿੱਚ ਵੀਹ ਵੀਹ ਸਾਲਾਂ ਤੌਂ ਲਗਾਤਾਰ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨਾਲ ਝੂਠੇ ਲਾਰੇ ਲਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ। ਪੌਣੇ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਹਾਲੇ ਤੱਕ ਵਣ ਵਿਭਾਗ ਵਿੱਚ ਇੱਕ ਵੀ ਵਰਕਰ ਨੂੰ ਪੱਕਾ ਨਹੀ ਕੀਤਾ ਗਿਆ। ਭਗਵੰਤ ਮਾਨ ਸਰਕਾਰ ਵਲੋ ਦਿਹਾੜੀਦਾਰ ਮੁਲਾਜ਼ਮਾਂ ਦੇ ਅੱਖੀ ਘੱਟਾ ਪਾਉਣ ਲਈ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਮਈ 2023 ਨੂੰ ਇੱਕ ਪੋਲਸੀ ਲਿਆਂਦੀ ਗਈ ਸੀ। ਸਰਕਾਰ ਨੇ ਦਾਅਵੇ ਕੀਤੇ ਸਨ ਕਿ ਇਸ ਪੋਲਸੀ ਤਹਿਤ ਵਿਭਾਗ ਦੇ ਸਮੁੱਚੇ ਦਿਹਾੜੀਦਾਰ ਕਾਮੇ ਰੈਗੂਲਰ ਹੋ ਜਾਣਗੇ। ਪ੍ਰੰਤੂ ਜਦੋਂ ਇਸ ਪੋਲਸੀ ਦਾ ਨੋਟੀਫਿਕੇਸ਼ਨ ਆਇਆ ਤਾਂ ਇਸ ਵਿੱਚ ਲਾਈਆਂ ਗਈਆਂ ਸ਼ਰਤਾਂ ਤਹਿਤ ਅੱਜ ਤੱਕ ਇੱਕ ਬੀ ਦਿਹਾੜੀ ਦਾ ਕੰਮ ਆ ਰੈਗੂਲਰ ਨਹੀਂ ਹੋ ਸਕਿਆ। ਜੋ ਕਿ ਜੰਗਲਾਤ ਵਿਭਾਗ ਦੇ ਹਜ਼ਾਰਾਂ ਦਿਹਾੜੀਦਾਰ ਕਾਮਿਆਂ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ।ਇਸ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜ਼ੇਕਰ ਪੰਜਾਬ ਸਰਕਾਰ ਦਾ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਦਾ ਸਲੂਕ ਰਿਹਾ ਤਾਂ ਜੱਥੇਬੰਦੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ। ਜੰਗਲਾਤ ਆਗੂਆਂ ਨੇ ਕਿਹਾ ਕਿ ਸਬ ਕਮੇਟੀ ਮੈਂਬਰਾਂ ਵਲੋਂ ਵੀ ਟਾਈਮ ਟਪਾਊ ਨੀਤੀ ਅਪਣਾਈ ਜਾ ਰਹੀ ਹੈ ਅਤੇ ਜਾਣ ਬੁੱਝ ਕੇ ਪੋਲਸੀ ਵਿੱਚ ਬੇਲੋੜੀਆਂ ਸ਼ਰਤਾਂ ਜਿਵੇਂ ਅਨਪੜ੍ਹ ਵਰਕਰ, ਦਸ ਸਾਲ ਦੀ ਸੇਵਾ ਵਿਚ ਗੈਪ, ਅਤੇ ਸੇਵਾਮੁਕਤੀ ਦੀ ਉਮਰ 60 ਸਾਲ ਦੀ ਬਜਾਏ 58 ਸਾਲਾਂ ਕਰਨ ਆਦਿ ਦੀ ਨਿਖੇਦੀ ਕੀਤੀ ਗਈ ਇਹਨਾਂ ਸਮੁੱਚੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਕੱਚੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ. ਇਸ ਮੌਕੇ ਗੁਰਮੀਤ ਲਾਲ, ਰਾਮ ਲਾਲ, ਕੁਲਦੀਪ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ ਭਜਨ ਸਿੰਘ, ਮੰਗਾ ਸਿੰਘ, ਗੁਰਜੀਤ ਸਿੰਘ ਸੰਜੀਵ ਕੁਮਾਰ, ਸਤਪਾਲ, ਰਾਮਪਾਲ
ਆਦਿ ਹਾਜ਼ਰ ਹੋਏ।