ਮਾਂ-ਧੀ ਦੇ ਚਲਦੀ ਬੱਸ ’ਚੋਂ ਡਿੱਗਣ ਕਾਰਨ ਮਾਂ ਦੀ ਮੌਤ,ਧੀ ਜ਼ਖਮੀ

ਪੰਜਾਬ

ਸੰਗਰੂਰ 16 ਜਨਵਰੀ ,ਬੋਲੇ ਪੰਜਾਬ ਬਿਊਰੋ :

ਸੰਗਰੂਰ ਜ਼ਿਲ੍ਹੇ ਵਿੱਚ ਇਕ ਚੱਲਦੀ ਬੱਸ ਵਿਚੋਂ ਮਾਂ-ਧੀ ਦੇ ਡਿੱਗਣ ਕਾਰਨ ਦਿਲ ਕੰਬਾਊ ਹਾਦਸਾ ਵਾਪਰਿਆ ਹੈ, ਜਿਸ ਵਿੱਚ ਮਾਂ ਦੀ ਮੌਤ ਹੋ ਗਈ ਜਦੋਂ ਕਿ ਧੀ ਹਸਪਤਾਲ ਵਿੱਚ ਦਾਖਲ ਹੈ। ਮਿਲੀ ਜਾਣਕਾਰੀ ਅਨੁਸਾਰ ਧੂਰੀ ਦੇ ਨਜ਼ਦੀਕੀ ਪਿੰਡ ਕਾਤਰੋ ਵਿੱਚ ਇਹ ਘਟਨਾ ਵਾਪਰੀ। ਸਰਕਾਰੀ ਬੱਸ ਵਿੱਚ ਮ੍ਰਿਤਕਾ ਪਰਿਵਾਰ ਨਾਲ ਪਿੰਡ ਸੰਘੇੜਾ ਤੋਂ ਨਾਭਾ ਜਾ ਰਿਹੇ ਸਨ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਜਦੋਂ ਪਿੰਡ ਕਾਤਰੋਂ ਕੋਲ ਪਹੁੰਚੇ ਤਾਂ ਬੱਸ ਡਰਾਈਵਰ ਨੇ ਅਣਗਹਿਲੀ ਨਾਲ ਬੱਸ ਨੂੰ ਮੋੜ ਉਤੇ ਇਕਦਮ ਤੇਜ਼ੀ  ਨਾਲ ਕੱਟ ਮਾਰਿਆ, ਜਿਸ ਕਾਰਨ ਉਸਦੀ ਪਤਨੀ ਤੇ ਧੀ ਤਾਕੀ ਵਿਚੋਂ ਬਾਹਰ ਡਿੱਗ ਗਈਆਂ। ਉਸਦੀ ਪਤਨੀ ਹਿਨਾਂ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਕੁੜੀ ਦੇ ਕਾਫੀ ਸੱਟੀਆਂ ਲੱਗੀਆਂ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਬੱਸ ਕੰਡਕਟਰ ਨੇ ਕਿਹਾ ਕਿ ਧੁੰਦ ਕਾਰਨ ਬੱਸ ਹੌਲੀ ਜਾ ਰਹੀ ਸੀ। ਇਸ ਦੌਰਾਨ ਬੱਚੇ ਨੂੰ ਉਲਟੀ ਕਰਵਾਉਂਦੇ ਹੋਏ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।