16 ਜਨਵਰੀ 2025 ਨੂੰ ਸੀਜੀਸੀ ਲਾਂਡਰਾਂ ਕਰੇਗਾ ਸਮਾਗਮ ਦੀ ਮੇਜ਼ਬਾਨੀ
ਮੋਹਾਲੀ, 14 ਜਨਵਰੀ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਅਤੇ ਸੀਜੀਸੀ ਲਾਂਡਰਾਂ ਨੂੰ ਇਕ ਨਿਵੇਕਲੀ ਪਹਿਲ ਲਈ ਮੌਕਾ ਦਿੱਤਾ ਗਿਆ ਹੈ। ਜਿਸ ਵਿਚ ਸਟਾਰਟਅੱਪਸ ‘ਉਦਯਮੋਤਸਵ 2025’ ਲਈ ਸਮਾਗਮ 16 ਜਨਵਰੀ, 2025 ਨੂੰ ਸੀਜੀਸੀ ਲਾਂਡਰਾਂ ਵਿਖੇ ਕਰਵਾਇਆ ਜਾ ਰਿਹਾ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੀਜੀਸੀ ਲਾਂਡਰਾਂ ਦੇ ਡਾਇਰੈਕਟਰਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਇਨਵੈਸਟਰਾਂ ਅਤੇ ਸਟਾਰਟਅੱਪ ਲਈ ਕੰਮ ਕਰਨ ਦਾ ਵਧੀਆ ਮੌਕਾ ਮਿਲੇਗਾ। ਇਸ ਈਵੈੱਟ ਦਾ ਨਾਮ ਉਦਯਮੋਤਸਵ-2025 ਰੱਖਿਆ ਗਿਆ ਹੈ, ਜੋ ਇੱਕ ਵਿਲੱਖਣ ਪ੍ਰੋਗਰਾਮ ਹੈ, ਜਿਸ ਵਿਚ ਨਿਵੇਕਲੀਆਂ ਖੋਜਾਂ ਕਰਨ ਵਾਲੇ ਵਿਦਿਆਰਥੀਆਂ, ਜਿਹੜੇ ਕਿ ਕਿਸੇ ਸਮੇਂ ਪੈਸਿਆਂ ਦੀ ਘਾਟ ਕਾਰਨ ਤਰੱਕੀ ਦੀ ਰਾਹ ਉਤੇ ਤੁਰਨ ਤੋਂ ਵਾਂਝੇ ਰਹਿ ਜਾਂਦੇ ਸੀ ਅਤੇ ਪੈਸਿਆਂ ਦੀ ਥੋੜ੍ਹ ਕਾਰਨ ਉਹਨਾਂ ਦੇ ਪ੍ਰੋਜੈਕਟ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਸੀ। ਜੋ ਲੋਕ ਇਸ ਸਮਾਜ ਨੂੰ ਆਪਣੀਆਂ ਪਹਿਲਕਦਮੀਆਂ ਅਤੇ ਵਿਲੱਖਣ ਖੋਜਾਂ ਕਾਰਨ ਵਧੀਆ ਬਣਾਉਣ ਦਾ ਇਛੁੱਕ ਹਨ, ਇਹ ਪਲੇਟਫਾਰਮ ਉਹਨਾਂ ਲੋਕਾਂ ਲਈ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ। ਯੂਨੀਵਰਸਿਟੀਆਂ ਅਤੇ ਕਾਲਜਾਂ ਅੰਦਰ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਲਈ ਫੰਡ ਇਕੱਠਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਉੱਭਰ ਰਹੇ ਉੱਦਮੀਆਂ ਅਤੇ ਉਨ੍ਹਾਂ ਦੇ ਸਟਾਰਟਅੱਪਸ ਨੂੰ ਪੈਸਾ ਇਨਵੈਸਟ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਫੰਡਿੰਗ ਨੂੰ ਉਤਸ਼ਾਹਿਤ ਕਰਨ, ਲਾਹੇਵੰਦ ਸਲਾਹ ਪ੍ਰਾਪਤ ਕਰਨ ਅਤੇ ਪ੍ਰਮੁੱਖ ਉਦਯੋਗਿਕ ਘਰਾਣਿਆਂ ਅਤੇ ਨਿਵੇਸ਼ਕਾਂ ਨਾਲ ਆਪਸੀ ਸੰਪਰਕ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਦੇਸ਼ ਭਰ ਦੀਆਂ ਕੁੱਲ 13 ਸੰਸਥਾਵਾਂ ਵਿੱਚੋਂ ਸੀਜੀਸੀ ਲਾਂਡਰਾਂ ਨੂੰ ਇਸ ਪ੍ਰੋਜੈਕਟ ਨੂੰ ਪੰਜਾਬ ਵਿਚ ਨੇਪਰੇ ਚਾੜਨ ਲਈ ਚੁਣਿਆ ਗਿਆ ਹੈ। ‘ਉਦਯਮੋਤਸਵ 2025’, ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਏਆਈਸੀਟੀਈ ਦੁਆਰਾ ਸਟਾਰਟਅੱਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣ ਵਾਲਾ ਇੱਕ ਪ੍ਰਮੁੱਖ ਸਮਾਗਮ ਹੈ।
ਇਸ ਸਮਾਗਮ ਦੀ ਮੇਜ਼ਬਾਨੀ ਲਈ ਨਾਮਜ਼ਦ ਹੋਣਾ ਸੀਜੀਸੀ ਲਾਂਡਰਾਂ ਲਈ ਬੜੇ ਮਾਣ ਵਾਲੀ ਗੱਲ ਹੈ, ਜੋ ਕਿ ਇਲਾਕੇ ਭਰ ਵਿੱਚ ਛੁਪੇ ਹੋਏ ਹੁਨਰ ਨੂੰ ਨਿਖਾਰਨ ਲਈ ਇਕ ਸਟਾਰਟਅੱਪ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਭਾਰਤੀ ਸਿੱਖਿਆ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾਵੇਗਾ।
ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਪੀ.ਐਨ. ਰਿਸ਼ੀਕੇਸ਼ਾ, ਡਾਇਰੈਕਟਰ ਆਰ ਐਂਡ ਡੀ, ਸੀਜੀਸੀ ਲਾਂਡਰਾਂ ਡਾ. ਰੁਚੀ ਸਿੰਗਲਾ, ਡਾਇਰੈਕਟਰ ਪ੍ਰਿੰਸੀਪਲ ਸੀਈਸੀ-ਸੀਜੀਸੀ ਲਾਂਡਰਾਂ ਡਾ. ਰਾਜਦੀਪ ਸਿੰਘ, ਡਾਇਰੈਕਟਰ ਐਡਮਿਨ ਸੀਜੀਸੀ ਲਾਂਡਰਾਂ ਮੇਜਰ ਐਚ.ਐਸ. ਔਲਖ ਅਤੇ ਆਈਪੀਆਰ ਹੈੱਡ ਆਈਪੀਆਰ ਸੈੱਲ ਸੀਜੀਸੀ ਲਾਂਡਰਾਂ ਡਾ. ਦਿਨੇਸ਼ ਅਰੋੜਾ ਆਦਿ ਹਾਜ਼ਰ ਸਨ।