ਸ੍ਰੀ ਮੁਕਤਸਰ ਸਾਹਿਬ, 14 ਜਨਵਰੀ,ਬੋਲੇ ਪੰਜਾਬ ਬਿਊਰੋ :
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਰਾਜਨੀਤਕ ਪਾਰਟੀ ਦਾ ਅੱਜ ਅਧਿਕਾਰਿਕ ਤੌਰ ’ਤੇ ਐਲਾਨ ਕੀਤਾ ਜਾਵੇਗਾ। ਪਾਰਟੀ ਨੂੰ ਅਕਾਲੀ ਦਲ (ਸ੍ਰੀ ਆਨੰਦਪੁਰ ਸਾਹਿਬ) ਨਾਮ ਦਿੱਤਾ ਗਿਆ ਹੈ।
ਇਹ ਐਲਾਨ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੱਲੋਂ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਕੀਤਾ ਜਾਵੇਗਾ। ਸਿਆਸੀ ਮਾਹਿਰਾਂ ਮਤਾਬਕ, ਇਹ ਪਾਰਟੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਦਿਸ਼ਾ ਤੇ ਨਵੀਂ ਲਹਿਰ ਪੈਦਾ ਕਰ ਸਕਦੀ ਹੈ।
ਮਾਘੀ ਮੇਲਾ ਕਈ ਮਹੱਤਵਪੂਰਨ ਸਿਆਸੀ ਘੋਸ਼ਣਾਵਾਂ ਲਈ ਜਾਣਿਆ ਜਾਂਦਾ ਹੈ। ਅੰਮ੍ਰਿਤਪਾਲ ਦੀ ਪਾਰਟੀ ਦੇ ਐਲਾਨ ਨਾਲ, ਅਕਾਲੀ ਦਲ (ਬਾਦਲ) ਅਤੇ ਹੋਰ ਸਿਆਸੀ ਧਿਰਾਂ ਲਈ ਨਵਾਂ ਚੁਣੌਤੀ ਭਰਿਆ ਮਾਹੌਲ ਬਣ ਸਕਦਾ ਹੈ।