ਫਰਜੀ ਮਾਰਕਾ ਲਗਾ ਕੇ ਹਾਰਪਿਕ ਅਤੇ ਲਾਇਜੋਲ ਵੇਚਣ ਵਾਲੀ ਕੰਪਨੀ ਦਾ ਪਰਦਾਫਾਸ਼, 3 ਖ਼ਿਲਾਫ਼ ਕੇਸ ਦਰਜ

ਪੰਜਾਬ

ਜਗਰਾਉਂ, 14 ਜਨਵਰੀ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਇੱਕ ਫਰਜੀ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਜੀ ਮਾਰਕਾ ਲਗਾ ਕੇ ਹਾਰਪਿਕ ਅਤੇ ਲਾਇਜੋਲ ਵੇਚਣ ਵਾਲੀ ਇੱਕ ਕੰਪਨੀ ਦਾ ਪਤਾ ਲਗਾ ਕੇ ਤਿੰਨ ਨਕਲੀ ਵਪਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਇੱਕ ਟੈਂਪੋ ਚਾਲਕ ਨੂੰ 936 ਨਕਲੀ ਬੋਤਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਮੁਲਜ਼ਮ ਇਹ ਨਕਲੀ ਉਤਪਾਦ ਮੋਗਾ ਦੇ ਰੇਲਵੇ ਰੋਡ ਸਥਿਤ ਅਗਰਵਾਲ ਜਨਰਲ ਸਟੋਰ ਵਿੱਚ ਸਪਲਾਈ ਕਰਦਾ ਸੀ।
ਜਾਣਕਾਰੀ ਦੇ ਅਨੁਸਾਰ, ਲੁਧਿਆਣਾ ਦੇ ਛਾਉਨੀ ਮੁਹੱਲੇ ਦੇ ਰਹਿਣ ਵਾਲੇ ਹਰਦੀਪ ਕੁਮਾਰ ਪੁੱਤਰ ਰਤਨ ਲਾਲ ਨੇ ਸ਼ਿਕਾਇਤ ਦਰਜ ਕਰਾਈ ਹੈ। ਹਰਦੀਪ ਕੁਮਾਰ ਦੇ ਮੁਤਾਬਕ, ਉਨ੍ਹਾਂ ਦੀ ਟੀਮ ਨੂੰ ਪਤਾ ਲੱਗਾ ਕਿ 12 ਜਨਵਰੀ ਨੂੰ ਇੱਕ ਕੈਂਟਰ, ਜਿਸ ਨੂੰ ਕੁਲਵੰਤ ਰਾਇ ਪੁੱਤਰ ਗੁਰਬਚਨ ਲਾਲ ਵਾਸੀ ਮੋਗਾ ਚਲਾ ਰਿਹਾ ਸੀ। ਹਰਦੀਪ ਉਰਫ਼ ਰਿੰਪੀ ਸ਼ਰਮਾ ਪੁੱਤਰ ਪਵਨ ਕੁਮਾਰ ਵਾਸੀ ਲੁਧਿਆਣਾ ਅਤੇ ਮਹਿੰਦਰ ਵਾਸੀ ਲੁਧਿਆਣਾ, ਜੋ ਲੁਧਿਆਣਾ ਵਿੱਚ ਹਰਦੀਪ ਦੀ ਕੰਪਨੀ ਦੇ ਨਕਲੀ ਉਤਪਾਦ ਜਿਵੇਂ ਕਿ ਲਾਇਜੋਲ ਅਤੇ ਹਾਰਪਿਕ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਅਗਰਵਾਲ ਜਨਰਲ ਸਟੋਰ, ਰੇਲਵੇ ਰੋਡ, ਮੋਗਾ ਵਿੱਚ ਵੇਚਦੇ ਹਨ।
ਮੁਲਜ਼ਮਾਂ ਤੋਂ 48 ਬੋਤਲ ਲਾਇਸਜੋਲ, 720 ਬੋਤਲ ਰੈੱਡ ਹਾਰਪਿਕ ਅਤੇ 168 ਬੋਤਲ ਬਲੂ ਹਾਰਪਿਕ ਸਮੇਤ ਨਕਲੀ ਬ੍ਰਾਂਡ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।