ਦਿੱਲੀ ਪੁਲਸ ਵਲੋਂ ਮੁੱਖ ਮੰਤਰੀ ਆਤਿਸ਼ੀ ‘ਤੇ ਪਰਚਾ ਦਰਜ

ਨੈਸ਼ਨਲ

ਨਵੀਂ ਦਿੱਲੀ, 14 ਜਨਵਰੀ, ਬੋਲੇ ਪੰਜਾਬ ਬਿਊਰੋ :
ਨਵੀਂ ਦਿੱਲੀ ਜ਼ਿਲ੍ਹੇ ਦੇ ਨਾਰਥ ਐਵੇਨਿਊ ਥਾਣੇ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਦੋਸ਼ ਹੈ ਕਿ ਆਮ ਆਦਮੀ ਪਾਰਟੀ ਜਾਲਸਾਜ਼ੀ ਨਾਲ ਨਕਲੀ ਫੋਟੋ ਲਗਾ ਕੇ ਪ੍ਰਚਾਰ ਕਰ ਰਹੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਧਰ, ਗੋਵਿੰਦਪੁਰੀ ’ਚ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਰਕਾਰੀ ਵਾਹਨ ਦੇ ਚੋਣਾਂ ਵਿੱਚ ਇਸਤੇਮਾਲ ਕਰਨ ’ਤੇ ਐਫਆਈਆਰ ਦਰਜ ਕੀਤੀ ਗਈ ਹੈ।
ਮੁੱਖ ਮੰਤਰੀ ਆਤਿਸ਼ੀ ’ਤੇ ਐਫਆਈਆਰ ਦਰਜ ਹੋਣ ’ਤੇ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਪੋਸਟ ਸਾਂਝੀ ਕਰਕੇ ਨਾਰਾਜ਼ਗੀ ਜ਼ਾਹਰ ਕੀਤੀ।ਉਨ੍ਹਾਂ ਨੇ ਲਿਖਿਆ ਕਿ ਇਹਨਾਂ ਦੇ ਨੇਤਾ ਖੁਲ੍ਹੇਆਮ ਪੈਸਾ ਵੰਡਦੇ ਹਨ, ਸਾੜੀੳ, ਕੰਬਲ, ਸੋਨੇ ਦੀ ਚੇਨ ਆਦਿ ਵੰਡਦੇ ਹਨ। ਜਾਲਸਾਜ਼ੀ ਨਾਲ ਨਕਲੀ ਵੋਟਾਂ ਬਣਾਉਂਦੇ ਹਨ। ਫਿਰ ਵੀ ਕੋਈ ਐਫਆਈਆਰ ਦਰਜ ਨਹੀਂ ਹੁੰਦੀ। ਪਰ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਤੁਰੰਤ ਐਫਆਈਆਰ ਹੋ ਜਾਂਦੀ ਹੈ। ਆਮ ਆਦਮੀ ਪਾਰਟੀ ਪੂਰੇ ਸਿਸਟਮ ਵਿਰੁੱਧ ਲੜ ਰਹੀ ਹੈ। ਇਸ ਸੜੇ-ਗਲੇ ਸਿਸਟਮ ਨੂੰ ਜਨਤਾ ਦੇ ਨਾਲ ਮਿਲਕੇ ਬਦਲਣਾ ਹੈ। ਮਿਲਕੇ ਸਾਫ ਕਰਨਾ ਹੈ। ਭਾਜਪਾ ਅਤੇ ਕਾਂਗਰਸ ਦੋਵੇਂ ਹੀ ਇਸ ਸੜੇ-ਗਲੇ ਸਿਸਟਮ ਦਾ ਹਿੱਸਾ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।