ਸ਼੍ਰੀਨਗਰ, 14 ਜਨਵਰੀ, ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਮੰਗਲਵਾਰ ਨੂੰ ਇੱਕ ਬਾਰੂਦੀ ਸੁਰੰਗ ਦੇ ਧਮਾਕੇ ਨਾਲ ਹਾਦਸਾ ਵਾਪਰ ਗਿਆ। ਇਸ ਧਮਾਕੇ ਵਿੱਚ ਲਗਭਗ ਛੇ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਗਸ਼ਤ ’ਤੇ ਸਨ, ਜਦੋਂ ਸਵੇਰੇ ਲਗਭਗ 10:45 ਵਜੇ ਨੌਸ਼ਹਿਰਾ ਸੈਕਟਰ ਵਿੱਚ ਖੰਬਾ ਕਿਲ੍ਹੇ ਦੇ ਕੋਲ ਇੱਕ ਜਵਾਨ ਗਲਤੀ ਨਾਲ ਬਾਰੂਦੀ ਸੁਰੰਗ ਦੇ ਉੱਪਰ ਪੈਰ ਰੱਖ ਬੈਠਾ, ਜਿਸ ਕਾਰਨ ਧਮਾਕਾ ਹੋ ਗਿਆ।
ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ-ਰੋਕੂ ਪ੍ਰਣਾਲੀ ਦੇ ਤਹਿਤ ਨਿਯੰਤਰਣ ਰੇਖਾ ਦੇ ਨੇੜਲੇ ਖੇਤਰਾਂ ਵਿੱਚ ਬਾਰੂਦੀ ਸੁਰੰਗਾਂ ਬਿਛਾਈਆਂ ਗਈਆਂ ਹਨ, ਜੋ ਕਈ ਵਾਰ ਮੀਂਹ ਕਾਰਨ ਸਰਕ ਜਾਂਦੀਆਂ ਹਨ, ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ।