ਰਈਆ, 12 ਜਨਵਰੀ ,ਬੋਲੇ ਪੰਜਾਬ ਬਿਊਰੋ:
ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ਤੇ ਕਸਬਾ ਰਈਆ ਵਿਖੇ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾਂ ਪੁੱਤਲਾ ਫੂਕਿਆ ਗਿਆ। ਇਸ ਮੌਕੇ ਮਮਤਾ ਸ਼ਰਮਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਵਰਕਰਾਂ ਦਾਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ ਸਰਕਾਰ ਨੇ ਸਾਡੀ ਤਨਖਾਹ ਵਿੱਚ ਕੋਈ ਵਾਅਦਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੰਨੀ ਮਹਿਗਾਈ ਵਿੱਚ ਵਰਕਰਾਂ ਦੇ ਘਰਾਂ ਦੇ ਗੁਜ਼ਾਰੇ ਬਹੁਤ ਮੁਸ਼ਿਕਲ ਨੇ ਸਰਕਾਰੀ ਅਦਾਰੇ ਵਿੱਚ ਅਸੀਂ ਕੰਮ ਕਰਦੇ ਹਾਂ ਤੇ ਮਾਣ ਭੱਤਾ ਨਿਗੂਣਾ ਜਿਹਾ ਲੈ ਰਹੇ ਹਾਂ ਸਰਕਾਰ ਸਾਨੂੰ ਜਵਾਬ ਦੇਵੇ ਕਿਹੜੇ ਮਹਿਕਮੇ ਵਿਚ ਇੱਕ ਸੋ ਰੁਪਏ ਦਿਹਾੜੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲਾਅ ਤਾਂ ਆਪਣੇ ਐਮ ਐਲ ਏ ਆਪਣੇ ਮੰਤਰੀਆਂ ਦੇ ਲੈ ਕੇ ਆਈਂ ਸਾਡੇ ਲਈ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਸਾਡੀ ਤਨਖਾਹ ਵਿੱਚ ਕੋਈ ਵਾਅਦਾ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਤਿਖੇ ਸੰਘਰਸ਼ ਵਿੱਢੇ ਜਾਣਗੇ।