ਚੰਡੀਗੜ੍ਹ: 12 ਜਨਵਰੀ, ਬੋਲੇ ਪੰਜਾਬ ਬਿਊਰੋ:
ਪੱਤਰਕਾਰ ਰਾਜੀਵ ਤਨੇਜਾ ਜੀ ਦੇ ਪਿਤਾ ਸ੍ਰੀ ਚਰਨ ਜੀਤ ਲਾਲ ਤਨੇਜਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਜਿਸ ਨਾਲ ਰਾਜੀਵ ਤਨੇਜਾ ਨੂੰ ਭਾਰੀ ਸਦਮਾ ਲੱਗਾ । ਤਨੇਜਾ ਜੀ ਹਿਮਾਚਲ ‘ਚ ਅਕਾਊਂਟਸ ਵਿੱਚ ਜੀ ਐਮ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ ਸਸਕਾਰ 13 ਜਨਵਰੀ ਨੂੰ 1 ਵਜੇ ਬਿਸ਼ਨਪੁਰਾ, ਸਮਸ਼ਾਨਘਾਟ ਜ਼ੀਰਕਪੁਰ ( ਨੇੜੇ ਮਿਉਂਸਪਲ ਕਮੇਟੀ ਜ਼ੀਰਕਪੁਰ) ਵਿਖੇ ਕੀਤਾ ਜਾਵੇਗਾ।ਇਸ ਦੁੱਖ ਦੀ ਘੜੀ ਵਿੱਚ ਬੋਲੇ ਪੰਜਾਬ ਅਦਾਰੇ ਵੱਲੋਂ ਤਨੇਜਾ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ।