ਦਸਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀ ਕਾਰਵਾਈ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਹੋਈ

ਚੰਡੀਗੜ੍ਹ

ਚੰਡੀਗੜ੍ਹ, 12 ਜਨਵਰੀ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਜਗਤ ਪੰਜਾਬੀ ਸਭਾ ਤੇ ਓਨਟਾਰੀਓ ਫਰੈਂਡ ਕਲੱਬ ਵੱਲੋਂ ਅਯੋਜਿਤ ਦਸਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀ ਕਾਰਵਾਈ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਹੋਈ।
ਇਸ ਪੁਸਤਕ ਦੇ ਮੁੱਖ ਸੰਪਾਦਕ ਅਜੈਬ ਸਿੰਘ ਚੱਠਾ ਤੇ ਸੰਪਾਦਕ ਗੁਰਵੀਰ ਸਿੰਘ ਸਰੌਦ ਹਨ। ਇਹ ਪੁਸਤਕ ਡਾ. ਐੱਸ. ਐੱਸ. ਗਿੱਲ ਸਾਬਕਾ ਵਾਈਸ ਚਾਂਸਲਰ ਨੂੰ ਸਮਰਪਿਤ ਕੀਤੀ ਗਈ ਹੈ।ਇਸ ਵਿੱਚ 5 ਤੋਂ 7 ਜੁਲਾਈ 2024 ਨੂੰ ਬਰੈਂਪਟਨ ਕੈਨੇਡਾ ਵਿਖੇ ਹੋਈ ਕਾਨਫ਼ਰੰਸ ਦੀ ਰਿਪੋਰਟ ਅਤੇ ਪਾਸ ਹੋਏ 5 ਮਤੇ,
ਵਿਦਵਾਨਾਂ ਦੇ ਖੋਜ ਪੱਤਰ, ਪੰਜਾਬੀ ਭਾਸ਼ਾ ਦਾ ਭਵਿੱਖ ਤੇ ਪੰਜਾਬੀ ਨਾਇਕਾਂ ਦੇ ਚਿੱਤਰ ਪ੍ਰਕਾਸ਼ਿਤ ਕੀਤੇ ਗਏ ਹਨ।
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਕੈਨੇਡਾ ਦੀਆਂ

10 ਵਰਲਡ ਪੰਜਾਬੀ ਕਾਨਫ਼ਰੰਸਾਂ ਦੀਆਂ ਪ੍ਰਾਪਤੀਆਂ ਤੇ ਉਦੇਸ਼, ਸ਼ਨਾਖਤ ਕੀਤੇ ਪੰਜਾਬੀ ਨਾਇਕ, ਪੰਜਾਬੀ ਜਗਤ ਦੀਆਂ ਮਹੱਤਵਪੂਰਨ ਸ਼ਖਸ਼ੀਅਤਾਂ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੌਜੂਦਾ 25, 25 ਪੰਜਾਬੀ ਲੇਖਕਾਂ ਦੀ ਸੂਚੀ ਰੰਗਦਾਰ ਪੰਨਿਆਂ ‘ਤੇ ਫੋਟੋਆਂ ਸਮੇਤ ਛਾਪੀ ਗਈ ਹੈ।
ਉਦਘਾਟਨੀ ਤੇ ਸਮਾਪਤੀ ਸਮਾਰੋਹ, ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਹੋਰ ਰਾਜਨੀਤਿਕ ਨੇਤਾਵਾਂ ਦੀਆਂ ਤਸਵੀਰਾਂ ਨੂੰ ਕਲਾਤਮਿਕ ਢੰਗ ਨਾਲ ਇੱਕ ਲੜੀ ਵਿੱਚ ਪਰੋਇਆ ਗਿਆ ਹੈ।
ਕਾਨਫ਼ਰੰਸ ਦੀ ਪ੍ਰਬੰਧਕੀ ਕਮੇਟੀ, ਕਾਨਫ਼ਰੰਸ ਡੈਲੀਗੇਟਾਂ ਅਤੇ ਸ਼ਾਮਿਲ ਹੋਏ ਮਹਿਮਾਨਾਂ ਨੂੰ ਸਨਮਾਨ ਵਜੋਂ ਸਨਮਾਨਿਤ ਚਿੰਨ੍ਹ ਭੇਂਟ ਕਰਦਿਆਂ ਦੀਆਂ ਤਸਵੀਰਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਡਾ.ਸਾਇਮਾ ਇਰਮ, ਡਾ.ਸ਼ਹਿਦ ਇਕਬਾਲ, ਡਾ. ਸਤਨਾਮ ਸਿੰਘ ਜੱਸਲ, ਬਾਲ ਮੁਕੰਦ ਸ਼ਰਮਾ,
ਸਮਾਜ ਸੇਵੀ ਰਵੀ ਸਿੰਘ ਖ਼ਾਲਸਾ ਏਡ, ਗੁਰਪ੍ਰੀਤ ਸਿੰਘ ਘੁੱਗੀ ਤੇ ਇੰਦਰਦੀਪ ਸਿੰਘ ਚੀਮਾ ਸਮੇਤ ਔਟਵਾ ਵਿਖੇ ਪਾਰਲੀਮੈਂਟ ਹਾਊਸ ਦੀ ਯਾਦਗਾਰੀ ਯਾਤਰਾ ਦੀਆਂ ਤਸਵੀਰਾਂ ਜ਼ਿਕਰਯੋਗ ਹਨ।
ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਦਸਵੀਂ ਵਰਲਡ ਪੰਜਾਬੀ ਕਾਨਫ਼ਰੰਸ ਵਿੱਚ ਵੱਖ ਵੱਖ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ, ਕਾਨਫ਼ਰੰਸ ਰਿਪੋਰਟ, ਮਤੇ ਤੇ ਯਾਦਗਰੀ ਤਸਵੀਰਾਂ ਨਾਲ ਸੰਪਾਦਿਤ ਕੀਤੀ ਗਈ ਇਹ ਪੁਸਤਕ
ਜਗਿਆਸੂ ਬਿਰਤੀ ਵਾਲੇ ਪਾਠਕਾਂ ਤੇ ਖੋਜਰਥੀਆਂ ਲਈ ਦੇਸ਼ ਕੀਮਤੀ ਦਸਤਾਵੇਜ ਸਾਬਤ ਹੋਏਗੀ ।
ਪੁਸਤਕ ਦੀ ਕਾਪੀ ਸੰਪਾਦਕ ਗੁਰਵੀਰ ਸਿੰਘ ਸਰੌਦ (+91 94179 71451) ਪਾਸੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।