ਚੈਰਿਟੀਡੋਨੇਸ਼ਨ ਮਾਮਲੇ ’ਚ ਧੋਖਾਧੜੀ ਦੇ ਦੋਸ਼ ਵਿੱਚ ਬ੍ਰਿਟਿਸ਼ ਸਿੱਖ ਭਰਾ-ਭੈਣ ਨੂੰ ਜੇਲ੍ਹ

ਸੰਸਾਰ ਪੰਜਾਬ

ਲੰਡਨ, 12 ਜਨਵਰੀ ,ਬੋਲੇ ਪੰਜਾਬ ਬਿਊਰੋ :

UK ਦੀ ਇੱਕ ਅਦਾਲਤ ਨੇ ਸਿੱਖ ਯੂਥ ਯੂਕੇ ਸਮੂਹ ਰਾਹੀਂ ਇੱਕ ਚੈਰਿਟੀਡੋਨੇਸ਼ਨ ਮਾਮਲੇ ਵਿੱਚ ਇੱਕ ਬ੍ਰਿਟਿਸ਼ ਸਿੱਖ ਭੈਣ-ਭਰਾ (ਕਲਦੀਪ ਸਿੰਘ ਅਤੇ ਰਾਜਬਿੰਦਰ ਕੌਰ) ਨੂੰ ਧੋਖਾਧੜੀ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਹੈ।

ਰਾਜਬਿੰਦਰ ਕੌਰ (55 ਸਾਲ) ਨੂੰ ਮਨੀ ਲਾਂਡਰਿੰਗ ਅਤੇ 50 ਹਜ਼ਾਰ ਬ੍ਰਿਟਿਸ਼ ਪੌਂਡ ਮੁੱਲ ਦੀ ਚੋਰੀ ਦੇ ਛੇ ਮਾਮਲਿਆਂ ਅਤੇ ਯੂਕੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਦੇ ਤਹਿਤ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ, ਜੋ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਨਾਲ ਸਬੰਧਤ ਹੈ। ਉਸਦੇ ਭਰਾ ਕਲਦੀਪ ਸਿੰਘ ਲੇਹਲ (43 ਸਾਲ) ਨੂੰ ਵੀ ਚੈਰਿਟੀ ਐਕਟ ਤਹਿਤ ਇਸੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ। ਦੋਵੇਂ ਭੈਣ-ਭਰਾ ਮਿਲ ਕੇ ਸਿੱਖ ਯੂਥ ਯੂਕੇ (SYUK) ਸਮੂਹ ਚਲਾਉਂਦੇ ਸਨ।

ਬਰਮਿੰਘਮ ਕਰਾਊਨ ਕੋਰਟ ਨੇ ਰਾਜਬਿੰਦਰ ਕੌਰ ਨੂੰ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਹੈ। ਜਦਕਿ ਕੁਲਦੀਪ ਨੂੰ 18 ਮਹੀਨੇ 80 ਘੰਟੇ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਅਕਤੂਬਰ 2018 ਦਾ ਹੈ।

ਵੈਸਟ ਮਿਡਲੈਂਡਜ਼ ਪੁਲਿਸ ਦੀ ਸੁਪਰਡੈਂਟ ਐਨ ਮਿੱਲਰ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ ਐਸਵਾਈਯੂਕੇ ਸਪੱਸ਼ਟ ਤੌਰ ‘ਤੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਵਿੱਤ ਦੇਣ ਅਤੇ ਕਰਜ਼ੇ ਦੀ ਅਦਾਇਗੀ ਕਰਨ ਦਾ ਇੱਕ ਸਾਧਨ ਸੀ, ਪਰ ਸਿੱਧੇ ਸ਼ਬਦਾਂ ਵਿੱਚ, ਕੌਰ ਵੱਡੀ ਮਾਤਰਾ ਵਿੱਚ ਪੈਸੇ ਦੀ ਚੋਰੀ ਕਰ ਰਹੀ ਸੀ, ਜੋ ਸਥਾਨਕ ਲੋਕਾਂ ਨੇ ਚੰਗੇ ਕੰਮ ਲਈ ਦਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਭਰਾ-ਭੈਣ ਦੀ ਜੋੜੀ ਨੂੰ ਪਹਿਲਾਂ ਜੁਲਾਈ 2019 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸਤੰਬਰ 2019 ਵਿੱਚ ਉਨ੍ਹਾਂ ’ਤੇ ਦੋਸ਼ ਲਗਾਏ ਗਏ।

ਦੱਸ ਦੇਈਏ ਕਿ ਬਰਮਿੰਘਮ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਸਤੰਬਰ 2024 ਵਿੱਚ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਕੌਰ ਅਤੇ ਲੇਹਲ ਨੇ ਰਜਿਸਟਰਡ ਚੈਰਿਟੀ ਬਣਨ ਲਈ 2016 ਵਿੱਚ ਖੇਤਰ ਦੇ ਸੁਤੰਤਰ ਰੈਗੂਲੇਟਰ ਚੈਰਿਟੀ ਕਮਿਸ਼ਨ ਨੂੰ ਇੱਕ ਅਰਜ਼ੀ ਦਿੱਤੀ ਸੀ। ਪਰ ਜਦੋਂ ਕਮਿਸ਼ਨ ਨੇ ਐਸਵਾਈਯੂਕੇ ਬਾਰੇ ਹੋਰ ਜਾਣਕਾਰੀ ਮੰਗੀ ਤਾਂ ਜਾਣਕਾਰੀ ਨਹੀਂ ਦਿੱਤੀ ਗਈ, ਇਸ ਲਈ ਚੈਰਿਟੀ ਐਪਲੀਕੇਸ਼ਨ ਬੰਦ ਕਰ ਦਿੱਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।