ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ ਜਿੱਤੀ

ਚੰਡੀਗੜ੍ਹ

ਚੰਡੀਗੜ੍ਹ 12 ਜਨਵਰੀ, ਬੋਲੇ ਪੰਜਾਬ ਬਿਊਰੋ :

ਰੁਪਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਗੁਜਰਾਤ ਪੁਲਿਸ ਦੁਆਰਾ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ।
ਇਸ ਸਾਲਾਨਾ ਟੂਰਨਾਮੈਂਟ ਵਿੱਚ ਸਾਰੇ ਰਾਜਾਂ ਤੋਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਕਲਹਾਰ ਬਲੂਜ਼ ਐਂਡ ਗ੍ਰੀਨਜ਼ ਦੇ ਗੋਲਫ਼ ਮੈਦਾਨ ‘ਤੇ ਆਯੋਜਿਤ 3 ਦਿਨਾਂ ਮੁਕਾਬਲੇ ਤੋਂ ਬਾਅਦ ਰੁਪਿੰਦਰ ਸਿੰਘ ਦਾ ਸਭ ਤੋਂ ਵਧੀਆ ਸਕੋਰ ਰਿਹਾ। ਸਮਾਪਤੀ ਵਾਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।