ਮੁੱਲਾਪੁਰ ਦਾਖਾ, 11 ਜਨਵਰੀ,ਬੋਲੇ ਪੰਜਾਬ ਬਿਊੋਰੋ:
ਨੇੜਲੇ ਪਿੰਡ ਹਸਨਪੁਰ ਵਿਖੇ ਖੇਤਾਂ ‘ਚ ਰਹਿੰਦੇ ਪਰਿਵਾਰ ਦੇ 13 ਸਾਲਾਂ ਬੱਚੇ ‘ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ।ਇਸ ਹਮਲੇ ਕਾਰਨ ਗੰਭੀਰ ਜ਼ਖਮੀ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪਿੰਡ ਵਾਸੀਆਂ ਵਾਸੀਆਂ ਨੇ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ‘ਤੇ ਧਰਨਾ ਲਾ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਪਰਵਾਸੀ ਪਰਿਵਾਰ ਦੇ ਬੱਚੇ ਨੂੰ ਵੀ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ ਸੀ। ਜਿਸ ਕਾਰਨ ਉਸ ਬੱਚੇ ਦੀ ਵੀ ਮੌਤ ਹੋ ਗਈ ਸੀ। ਇਹ ਪਿੰਡ ਵਿੱਚ ਦੂਜੀ ਘਟਨਾ ਵਾਪਰੀ ਹੈ। ਇਹ ਬੱਚਾ ਪੰਜਵੀਂ ਕਲਾਸ ਪਿੰਡ ਹਸਨਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ।