ਫਿਰੋਜ਼ਪੁਰ, 11 ਜਨਵਰੀ, ਬੋਲੇ ਪੰਜਾਬ ਬਿਊਰੋ :
ਸੀਆਈਏ ਸਟਾਫ ਫਿਰੋਜ਼ਪੁਰ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ।ਇਨ੍ਹਾਂ ਤਸਕਰਾਂ ਕੋਲੋਂ 23 ਕਿਲੋ ਅਫੀਮ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਸੁੱਚਾ ਸਿੰਘ ਅਤੇ ਸੋਹਨ ਸਿੰਘ ਵਜੋਂ ਹੋਈ ਹੈ। ਇਹ ਲੋਕ ਕਾਰ ਵਿੱਚ ਅਫੀਮ ਦੀ ਖੇਪ ਲੈ ਕੇ ਕਿਸੇ ਨੂੰ ਸਪਲਾਈ ਕਰਨ ਜਾ ਰਹੇ ਸਨ।
ਇਸ ਦੌਰਾਨ ਮੋਗਾ ਰੋਡ ਸਥਿਤ ਪੁਲ ਉੱਤੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਨੂੰ ਕਾਬੂ ਕੀਤਾ ਅਤੇ ਕਾਰ ਦੀ ਤਲਾਸ਼ੀ ਲੈਣ ’ਤੇ 23 ਕਿਲੋ ਅਫੀਮ ਦੀ ਖੇਪ ਬਰਾਮਦ ਹੋਈ ਹੈ।ਪੁਲਿਸ ਨੇ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।