ਆਮ ਆਦਮੀ ਪਾਰਟੀ ਨੇ ਜਲੰਧਰ ‘ਚ ਬਣਾਇਆ ਨਵਾਂ ਮੇਅਰ

ਪੰਜਾਬ

ਜਲੰਧਰ, 11 ਜਨਵਰੀ, ਬੋਲੇ ਪੰਜਾਬ ਬਿਊਰੋ :
ਆਮ ਆਦਮੀ ਪਾਰਟੀ ਦੇ ਵਨੀਤ ਧੀਰ ਨਗਰ ਨਿਗਮ ਜਲੰਧਰ ਦੇ ਨਵੇਂ ਮੇਅਰ ਚੁਣੇ ਗਏ ਹਨ। ਇਸ ਦੇ ਨਾਲ ਹੀ ਉਹ ਜਲੰਧਰ ਦੇ ਸੱਤਵੇਂ ਮੇਅਰ ਬਣ ਗਏ ਹਨ। ਕਰਮਜੀਤ ਕੌਰ ਸੀਨੀਅਰ ਡਿਪਟੀ ਮੇਅਰ ਤੇ ਮਲਕੀਤ ਸਿੰਘ ਸੁਭਾਨਾ ਡਿਪਟੀ ਮੇਅਰ ਬਣ ਗਏ ਹਨ। 85 ਕੌਂਸਲਰਾਂ ਵਾਲੇ ਨਗਰ ਨਿਗਮ ਹਾਊਸ ‘ਚ ਆਮ ਆਦਮੀ ਪਾਰਟੀ ਦੇ 46 ਕੌਂਸਲਰ ਹਨ। ਵਨੀਤ ਧੀਰ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਇਕ ਰਮਨ ਅਰੋੜਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਆਪ ਆਗੂ ਰਾਜਵਿੰਦਰ ਕੌਰ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।