ਅਬੋਹਰ, 11 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜ ਦੋਸਤਾਂ ਦੀ ਹਾਲਤ ਉਸ ਵੇਲੇ ਵਿਗੜ ਗਈ,ਜਦੋਂ ਉਨ੍ਹਾਂ ਅਬੋਹਰ ਦੇ ਆਲਮਗੜ੍ਹ ਵਿੱਚ ਸਥਿਤ ਇੱਕ ਮੰਦਰ ਦੇ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਤੋਂ ਮਿਆਦ ਪੁੱਗੀ ਕੋਲਡ ਡ੍ਰਿੰਕ ਪੀ ਲਈ। ਇਸ ਕਰਨ ਪੰਜਾਂ ਨੌਜਵਾਨਾਂ ਦੀ ਹਾਲਤ ਵਿਗੜ ਗਈ। ਪੰਜਾਂ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਵਿੱਚ ਦਾਖਲ ਕਰਵਾਇਆ ਗਿਆ। ਇੱਕ ਨੌਜਵਾਨ ਨੂੰ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੀ ਇੰਦਰਾ ਨਗਰੀ ਗਲੀ ਨੰਬਰ 5 ਦੇ ਵਸਨੀਕ ਅਮਨਦੀਪ, ਗਲੀ ਨੰਬਰ 1 ਦੇ ਵਸਨੀਕ ਰਾਜਨ, ਅਰੁਣ, ਸ਼ੁਭਮ ਅਤੇ ਸ੍ਰੀ ਗੰਗਾਨਗਰ ਦੇ ਵਸਨੀਕ ਚੰਦਰ ਕੁਮਾਰ ਪਿੰਡ ਆਲਮਗੜ੍ਹ ਦੇ ਖਾਟੂ ਧਾਮ ਮੰਦਰ ਵਿਖੇ ਮੱਥਾ ਟੇਕਣ ਲਈ ਪੈਦਲ ਗਏ ਸਨ। ਉੱਥੇ ਮੱਥਾ ਟੇਕਣ ਤੋਂ ਬਾਅਦ, ਉਨ੍ਹਾਂ ਨੇ ਮੰਦਰ ਦੇ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਤੋਂ ਕੋਲਡ ਡ੍ਰਿੰਕ ਦੀ ਬੋਤਲ ਖਰੀਦੀ ਅਤੇ ਪੀ ਲਈ। ਉਸ ਤੋਂ ਬਾਅਦ, ਉਨ੍ਹਾਂ ਨੂੰ ਘਬਰਾਹਟ ਹੋਣ ਲੱਗ ਗਈ। ਜਦੋਂ ਉਨ੍ਹਾਂ ਨੇ ਬੋਤਲ ਦੀ ਜਾਂਚ ਕੀਤੀ ਤਾਂ ਉਸ ਦੀ ਮਿਆਦ ਲੰਘ ਚੁਕੀ ਸੀ। ਇਸ ਤੋਂ ਬਾਅਦ ਨੌਜਵਾਨਾਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਚੰਦਰ ਕੁਮਾਰ ਨੂੰ ਸ਼੍ਰੀ ਗੰਗਾਨਗਰ ਰੈਫਰ ਕੀਤਾ ਗਿਆ। ਪੰਜਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਦੁਕਾਨਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।