ਲੁਧਿਆਣਾ, 11 ਜਨਵਰੀ,ਬੋਲੇ ਪੰਜਾਬ ਬਿਊਰੋ ;
ਲੁਧਿਆਣਾ ਦੀ ਡੈਲਟਾ ਸਿਟੀ ’ਚ ਐੱਚਐੱਮਵੀ ਇੰਡਸਟਰੀ ਪ੍ਰਾਈਵੇਟ ਲਿਮ. ਦੀ ਫਰੈਂਚਾਈਜ਼ੀ ਦਿਵਾਉਣ ਦੇ ਨਾਂ ’ਤੇ ਪਤੀ-ਪਤਨੀ ਨੇ ਇੱਕ ਵਿਅਕਤੀ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਗਿੱਲ ਦੇ ਵਾਸੀ ਨਵਿੰਦਰ ਸਿੰਘ ਜੌਹਲ ਨੇ ਦੱਸਿਆ ਬਿਲਾਸਪੁਰ ਦੇ ਰਹਿਣ ਵਾਲੇ ਵਿਸ਼ਾਲ ਸ਼ਰਮਾ ਉਸ ਦੀ ਪਤਨੀ ਮੀਨਾਕਸ਼ੀ ਸ਼ਰਮਾ ਤੇ ਭੂਪੇਸ਼ ਸ਼ਰਮਾ ਨਾਂ ਦੇ ਵਿਅਕਤੀ ਨੂੰ ਆਪਣੀ ਕੰਪਨੀ ਐੱਚਐੱਮਬੀ ਇੰਡਸਟਰੀਜ਼ ਪ੍ਰਾਈਵੇਟ ਲਿਮ. ਦੀ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ ਕੰਪਨੀ ਦੇ ਖਾਤੇ ’ਚ 25 ਲੱਖ ਰੁਪਏ ਦੀ ਰਕਮ ਟ੍ਰਰਾਂਸਫਰ ਕਰਵਾ ਲਈ। ਸ਼ਿਕਾਇਤ ’ਚ ਨਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਾ ਤਾਂ ਰਕਮ ਵਾਪਸ ਕੀਤੀ ਤੇ ਨਾ ਹੀ ਫਰੈਂਚਾਈਜ਼ੀ ਦਿੱਤੀ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਡੇਹਲੋਂ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ। ਜਾਂਚ ਅਧਿਕਾਰੀ ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਖਿਲਾਫ਼ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।