ਪੇਪਰ ਰੱਦ ਕਰਵਾਉਣ ਲਈ ਬੰਬ ਰੱਖਿਆ ਹੋਣ ਦੀ ਈਮੇਲ ਭੇਜਦਾ ਸੀ ਨਬਾਲਿਗ
ਨਵੀਂ ਦਿੱਲੀ 10 ਜਨਵਰੀ ,ਬੋਲੇ ਪੰਜਾਬ ਬਿਊਰੋ :
ਸਕੂਲਾਂ ‘ਚ ਬੰਬ ਦੀ ਧਮਕੀ ਭਰੇ ਈਮੇਲ ਭੇਜਣ ਵਾਲ ਵਿਦਿਆਰਥੀ ਆਖਰ ਪੁਲਿਸ ਹੱਥ ਆ ਹੀ ਗਿਆ। ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਨੇ 23 ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਸਨ। ਉਸਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਕਿਹਾ ਕਿ ਉਸਨੇ ਪਹਿਲਾਂ ਵੀ ਅਜਿਹੀਆਂ ਈਮੇਲ ਭੇਜੀਆਂ ਹਨ। ਡੀਸੀਪੀ ਸਾਊਥ ਅੰਕਿਤ ਚੌਹਾਨ ਨੇ ਨਿਊਜ਼ ਏਐਨਆਈ ਨੂੰ ਦੱਸਿਆ ਕਿ ਨਾਬਾਲਗ ਦੋਸ਼ੀ ਸਕੂਲ ‘ਚ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਸੀ ਅਤੇ ਇਸ ਨੂੰ ਰੱਦ ਕਰਵਾਉਣ ਲਈ ਉਸ ਨੇ ਧਮਕੀ ਭਰੀ ਈਮੇਲ ਭੇਜਣ ਦਾ ਤਰੀਕਾ ਲੱਭ ਲਿਆ। ਸਕੂਲਾਂ ਤੋਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਣ ਲਈ, ਉਸਨੇ ਈਮੇਲ ਵਿੱਚ ਆਪਣੇ ਸਕੂਲ ਦੇ ਨਾਲ-ਨਾਲ ਦਿੱਲੀ ਦੇ 23 ਸਕੂਲਾਂ ਨੂੰ ਟੈਗ ਕੀਤਾ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਵੇਰਵੇ ਇਕੱਠੇ ਕਰ ਰਹੀ ਹੈ।ਹਾਲਾਂਕਿ ਮੁਲਜ਼ਮ ਵਿਦਿਆਰਥੀ ਕਿਸ ਸਕੂਲ ਦਾ ਹੈ ਅਤੇ ਉਸ ਨੇ ਕਦੋਂ ਅਤੇ ਕਿਹੜੇ-ਕਿਹੜੇ ਸਕੂਲ ਨੂੰ ਧਮਕੀ ਦਿੱਤੀ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਪਹਿਲਾਂ ਵੀ 5 ਵਾਰ ਸਕੂਲਾਂ ਨੂੰ ਧਮਕੀਆਂ ਦੇ ਚੁੱਕਾ ਹੈ।