ਪੰਜਾਬ ਪੁਲਿਸ ਵੱਲੋਂ ਮਾਂ-ਬੇਟੇ ਦਾ ਕਾਤਲ ਕਾਬੂ, ਹੈਰਾਨੀਜਨਕ ਤੱਥ ਆਏ ਸਾਹਮਣੇ

ਪੰਜਾਬ

ਲੁਧਿਆਣਾ, 10 ਜਨਵਰੀ, ਬੋਲੇ ਪੰਜਾਬ ਬਿਊਰੋ :
ਹੈਬੋਵਾਲ ਦੇ ਚੁਹੜਪੁਰ ਰੋਡ ਤੇ ਸਥਿਤ ਪ੍ਰੀਤਮ ਵਿਹਾਰ ਵਿੱਚ ਮਾਂ-ਬੇਟੇ ਦਾ ਕਤਲ ਕਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲੀਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਦੀ ਪਹਚਾਨ ਪਾਰਸ ਵਜੋਂ ਹੋਈ ਹੈ। ਪੁਲੀਸ ਪ੍ਰੈਸ ਕਾਨਫਰੈਂਸ ਵਿੱਚ ਇਸ ਦਾ ਖੁਲਾਸਾ ਕਰ ਸਕਦੀ ਹੈ। ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਮਰਨ ਵਾਲੀ ਮਹਿਲਾ ਸੋਨੀਆ ਨਾਲ ਸੰਬੰਧ ਸਨ ਅਤੇ ਉਹ ਅਕਸਰ ਉਸ ਦੇ ਘਰ ਆਉਂਦਾ ਜਾਂਦਾ ਸੀ, ਜਿਸਨੂੰ ਲੈਕੇ ਆਸ-ਪੜੋਸ ਦੇ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ। ਪਰ ਸੋਨੀਆ ਕਹਿੰਦੀ ਸੀ ਕਿ ਉਹ ਉਸ ਦੀ ਆਰਥਿਕ ਮਦਦ ਕਰਦਾ ਹੈ ਅਤੇ ਉਸ ਦਾ ਜਾਣੂ ਹੈ।
ਸ਼ੁਰੂਆਤੀ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਘਟਨਾ ਵਾਲੇ ਦਿਨ ਪਹਿਲਾਂ ਪਾਰਸ ਅਤੇ ਸੋਨੀਆ ਨੇ ਸ਼ਰਾਬ ਪੀਤੀ ਸੀ। ਪਾਰਸ ਸੋਨੀਆ ਨੂੰ ਬਾਰ-ਬਾਰ ਕਿਸੇ ਕੁੜੀ ਨੂੰ ਬੁਲਾਉਣ ਲਈ ਕਹਿ ਰਿਹਾ ਸੀ, ਜਿਸ ’ਤੇ ਸੋਨੀਆ ਇਨਕਾਰ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵੇਂ ਵਿੱਚ ਝਗੜਾ ਹੋ ਗਿਆ ਅਤੇ ਪਾਰਸ ਨੇ ਉਸ ’ਤੇ ਦਾਤਰ ਨਾਲ ਵਾਰ ਕਰ ਦਿੱਤਾ। ਉਸ ਦੇ ਨਾਲ ਸੌਂ ਰਿਹਾ ਬੇਟਾ, ਜਿਸ ਨੇ ਮਾਂ ਦੀਆਂ ਚੀਕਾਂ ਦੀ ਆਵਾਜ਼ ਸੁਣੀ, ਵਿਚਕਾਰ ਬਚਾਅ ਕਰਨ ਆਇਆ ਤਾਂ ਮੁਲਜ਼ਮ ਨੇ ਉਸ ’ਤੇ ਵੀ ਵਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਸ ਦਿਨ ਗਲੀ ਦੇ ਪਿੱਛੇ ਧਾਰਮਿਕ ਸਮਾਰੋਹ ਚਲ ਰਿਹਾ ਸੀ ਅਤੇ ਜ਼ਿਆਦਾਤਰ ਗਲੀ ਦੇ ਲੋਕ ਉਸ ਸਮਾਰੋਹ ਵਿੱਚ ਸ਼ਾਮਲ ਸਨ। ਇਸ ਕਰਕੇ ਗਲੀ ਸੁੰਨੀ ਹੋਣ ਕਾਰਨ ਕਿਸੇ ਨੇ ਵੀ ਮੁਲਜ਼ਮ ਨੂੰ ਜਾਂਦੇ ਹੋਏ ਨਹੀਂ ਦੇਖਿਆ। ਪਰ ਪੁਲੀਸ ਨੇ ਟੈਕਨੀਕਲ ਅਤੇ ਵਿਗਿਆਨਕ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਲੱਭ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।