ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਦਾਅਵਿਆਂ ਦੀ ਕੱਢੀ ਫੂਕ
ਸਮਰਾਲਾ ,10, ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ (ਸਬੰਧਤ ਡੀਐਮਐਫ) ਵਣ ਰੇਂਜ ਸਮਰਾਲਾ, ਖਮਾਣੋਂ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ, ਜੰਗਲਾਤ ਦਫਤਰ ਤੋਂ ਲੈ ਕੇ ਮੁੱਖ ਬਾਜ਼ਾਰ ,ਚ ਰੋਸ ਮਾਰਚ ਕਰਕੇ ਐਸ ਡੀ ਐਮ ਦਫਤਰ ਸਮਰਾਲਾ ਦੇ ਵਿੱਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਲਾਲ, ਕਮਲਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ, ਬਲਵੰਤ ਸਿੰਘ, ਨੇ ਕਿਹਾ ਕਿ ਪੰਜਾਬ ਸਰਕਾਰ ਜੰਗਲਾਤ ਵਿਭਾਗ ਵਿੱਚ ਵੀਹ ਵੀਹ ਸਾਲਾਂ ਤੌਂ ਲਗਾਤਾਰ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨਾਲ ਝੂਠੇ ਲਾਰੇ ਲਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ। ਪੌਣੇ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਹਾਲੇ ਤੱਕ ਵਣ ਵਿਭਾਗ ਵਿੱਚ ਇੱਕ ਵੀ ਵਰਕਰ ਨੂੰ ਪੱਕਾ ਨਹੀ ਕੀਤਾ ਗਿਆ। ਭਗਵੰਤ ਮਾਨ ਸਰਕਾਰ ਵਲੋ ਦਿਹਾੜੀਦਾਰ ਮੁਲਾਜ਼ਮਾਂ ਦੇ ਅੱਖੀ ਘੱਟਾ ਪਾਉਣ ਲਈ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਮਈ 2023 ਨੂੰ ਇੱਕ ਪੋਲਸੀ ਲਿਆਂਦੀ ਗਈ ਸੀ। ਸਰਕਾਰ ਨੇ ਦਾਅਵੇ ਕੀਤੇ ਸਨ ਕਿ ਇਸ ਪੋਲਸੀ ਤਹਿਤ ਵਿਭਾਗ ਦੇ ਸਮੁੱਚੇ ਦਿਹਾੜੀਦਾਰ ਕਾਮੇ ਰੈਗੂਲਰ ਹੋ ਜਾਣਗੇ। ਪ੍ਰੰਤੂ ਜਦੋਂ ਇਸ ਪੋਲਸੀ ਦਾ ਨੋਟੀਫਿਕੇਸ਼ਨ ਆਇਆ ਤਾਂ ਇਸ ਵਿੱਚ ਲਾਈਆਂ ਗਈਆਂ ਸ਼ਰਤਾਂ ਤਹਿਤ ਅੱਜ ਤੱਕ ਇੱਕ ਬੀ ਦਿਹਾੜੀ ਦਾ ਕੰਮ ਆ ਰੈਗੂਲਰ ਨਹੀਂ ਹੋ ਸਕਿਆ। ਜੋ ਕਿ ਜੰਗਲਾਤ ਵਿਭਾਗ ਦੇ ਹਜ਼ਾਰਾਂ ਦਿਹਾੜੀਦਾਰ ਕਾਮਿਆਂ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ।ਇਸ ਮੋਕੇ ਡੀ.ਐਮ.ਐਫ ਦੇ ਆਗੂ ਮਲਾਗਰ ਸਿੰਘ ਖਮਾਂਣੋ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਦੇ ਯੂਨੀਅਨ ਸੁਖਰਾਮ ਕਾਲੇਵਾਲ ,ਡੀ.ਟੀ.ਐਫ ਦੇ ਆਗੂ ਰੁਪਿੰਦਰ ਸਿੰਘ ਗਿੱਲ, ਹਰਜੀਤ ਕੌਰ ਸਮਰਾਲਾ ਜ਼ਿਲ੍ਹਾ ਪ੍ਧਾਨ,ਜ/ਸਕੱਤਰ ਸਿਮਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜ਼ੇਕਰ ਪੰਜਾਬ ਸਰਕਾਰ ਦਾ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਦਾ ਸਲੂਕ ਰਿਹਾ ਤਾਂ ਜੱਥੇਬੰਦੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ। ਜੰਗਲਾਤ ਆਗੂਆਂ ਨੇ ਕਿਹਾ ਕਿ ਸਬ ਕਮੇਟੀ ਮੈਂਬਰਾਂ ਵਲੋਂ ਵੀ ਟਾਈਮ ਟਪਾਊ ਨੀਤੀ ਅਪਣਾਈ ਜਾ ਰਹੀ ਹੈ ਅਤੇ ਜਾਣ ਬੁੱਝ ਕੇ ਪੋਲਸੀ ਵਿੱਚ ਬੇਲੋੜੀਆਂ ਸ਼ਰਤਾਂ ਜਿਵੇਂ ਅਨਪੜ੍ਹ ਵਰਕਰ, ਦਸ ਸਾਲ ਦੀ ਸੇਵਾ ਵਿਚ ਗੈਪ, ਅਤੇ ਸੇਵਾਮੁਕਤੀ ਦੀ ਉਮਰ 60 ਸਾਲ ਦੀ ਬਜਾਏ 58 ਸਾਲਾਂ ਕਰਨ ਆਦਿ ਦੀ ਨਿਖੇਦੀ ਕੀਤੀ ਗਈ ਇਹਨਾਂ ਸਮੁੱਚੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਕੱਚੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ. ਇਸ ਮੌਕੇ ਹਰਜੀਤ ਸਿੰਘ ਰੇੰਜ ਪ੍ਧਾਨ, ਹਰਦੀਪ ਸਿੰਘ ਜਨਰਲ ਸਕੱਤਰ ,ਦਵਿੰਦਰ ਸਿੰਘ ਖੀਰਨੀਆ, ਬਲਕਾਰ ਰਾਮ, ਸੁਖਚੈਨ ਸਿੰਘ ਬੁਲਾਰਿਆਂ ਮੋਕੇ ਰਜਿੰਦਰ ਸਿੰਘ, ਸੁਖਚੈਨ ਸਿੰਘ ਗੁਰਬਚਨ ਸਿੰਘ ਚੰੰਪਾ ਦੇਵੀ, ਓਮ ਪ੍ਰਕਾਸ਼, ਗੁਰਦੀਪ ਕੁਮਾਰ , ਡੀ ਟੀਐਫ ਦੇ ਸਾਬਕਾ ਆਗੂ ਦਲੀਪ ਸਿੰਘ ਆਦਿ ਹਾਜ਼ਰ ਹੋਏ।