SKM ਆਗੂਆਂ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ

ਪੰਜਾਬ

 ਚੰਡੀਗੜ੍ਹ, 10 ਜਨਵਰੀ ,ਬੋਲੇ ਪੰਜਾਬ ਬਿਊਰੋ :

ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਮਹਾਪੰਚਾਇਤ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ।ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦਾ ਜਥਾ ਖਨੌਰੀ ਬਾਰਡਰ ਉਪਰ ਪਹੁੰਚਿਆ।ਸੰਯੁਕਤ ਕਿਸਾਨ ਮੋਰਚੇ (ਐਸ. ਕੇ. ਐਮ.) ਦੇ ਆਗੂਆਂ ਨੇ ਇਥੇ ਅੱਜ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਵੀ ਕੀਤੀ।ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਐਸਕੇਐਮ ਵੱਲੋਂ ਸੰਪੂਰਨ ਸਾਥ ਦਿੰਦੇ ਹਾਂ। ਅਸੀਂ ਸਾਰੀਆਂ ਧਿਰਾਂ ਮਿਲ ਕੇ ਮੋਰਚਾ ਲੜਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਆਦਾ ਠੀਕ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਏਕਤਾ ਮਤਾ ਪੇਸ਼ ਕੀਤਾ ਹੈ। ਐੱਸਕੇਐੱਮ ਵੱਲੋਂ ਅੰਦੋਲਨ ਚਲਾ ਰਹੇ ਆਗੂਆਂ ਸਰਵਣ ਪੰਧੇਰ ਅਤੇ ਡੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ। ਉਨ੍ਹਾਂ ਖਨੌਰੀ ਮੋਰਚੇ ਦੇ ਆਗੂਆਂ ਨੂੰ ਏਕਤਾ ਮਤਾ ਸੌਂਪਿਆ ਜਿਸ ਨੂੰ ਕੱਲ੍ਹ ਮੋਗਾ ਦੀ ਮਹਾਂਪੰਚਾਇਤ ਵਿੱਚ ਪਾਸ ਕੀਤਾ ਗਿਆ ਸੀ।
ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ “ਅੱਜ ਸਾਰਾ ਦੇਸ਼ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਮੋਗਾ ‘ਚ ਹੋਈ ਮਹਾਪੰਚਾਇਤ ‘ਚ ਲਏ ਗਏ ਫੈਸਲੇ ਅਨੁਸਾਰ ਅਸੀਂ ਆਪਣੇ ਭਰਾਵਾਂ ਨੂੰ ਇਹ ਦੱਸਣ ਆਏ ਹਾਂ ਕਿ ਆਪਾਂ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜਨਗੇ। ਸਾਡੇ ਵਿੱਚ ਕੋਈ ਮੱਤਭੇਦ ਨਹੀਂ ਹੈ। ਕੇਂਦਰ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ”
ਇਸ ਮੁਲਾਕਾਤ ਤੋਂ ਬਾਅਦ ਐਸਕੇਐਮ ਆਗੂ ਸ਼ੰਭੂ ਸਰਹੱਦ ਲਈ ਰਵਾਨਾ ਹੋ ਗਏ ਹਨ। SKM ਦਾ ਇਹ ਜੱਥਾ ਸ਼ਾਮ 4:30 ਤੋਂ 5:00 ਵਜੇ ਤੱਕ ਸ਼ੰਭੂ ਸਰਹੱਦ ‘ਤੇ ਪਹੁੰਚੇਗਾ।ਕਾਕਾ ਕੋਟੜਾ ਨੇ ਕਿਹਾ ਹੈ ਕਿ ਸਾਰੇ ਆਗੂ ਇਕੱਠੇ ਹਾਂ ਅਤੇ ਮੋਰਚਾ ਜਿੱਤਣ ਲਈ ਲੜਾਂਗੇ। ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੰਗਾਂ ਨੂੰ ਲੈ ਕੇ ਅਸੀ ਸਾਰੇ ਇਕ ਹਾਂ ਸਾਡੇ ਵਿੱਚ ਕੋਈ ਮਤਭੇਦ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 15 ਜਨਵਰੀ ਨੂੰ ਮੋਰਚੇ ਲਈ ਨਵੀਂ ਰਣਨੀਤੀ ਘੜਾਂਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।