ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਵਿਤ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ

ਚੰਡੀਗੜ੍ਹ 10 ਜਨਵਰੀ ,ਬੋਲੇ ਪੰਜਾਬ ਬਿਊਰੋ :

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਅੱਜ ਮਾਨਯੋਗ ਸ੍ਰ ਹਰਪਾਲ ਸਿੰਘ ਚੀਮਾ ਜੀ ਵਿਤ ਮੰਤਰੀ ਪੰਜਾਬ ਅਤੇ ਮਾਨਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਵਣ ਮੰਤਰੀ ਪੰਜਾਬ ਅਤੇ ਵਣ ਵਿਭਾਗ ਦੇ ਆਧਿਕਾਰੀ ਰਮਨ ਕਾਂਤ ਮਿਸਰਾ ਜੀ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਹੋਈ
ਅੱਜ ਦੀ ਮੀਟਿੰਗ ਵਿਚ ਮਾਨਯੋਗ ਵਿੱਤ ਮੰਤਰੀ ਜੀ ਨੇ ਞਣ ਵਿਭਾਗ ਦੇ ਆਧਿਕਾਰੀਆ ਨੂੰ ਹਦਾਇਤਾ ਜਾਰੀ ਕਰਦਿਆ ਕਿਹਾ ਕੀ ਵਣ ਵਿਭਾਗ ਵਿੱਚ ਕੰਮ ਕਰਦੇ ਡੇਲੀਵੇਜ ਵਰਕਰਾਂ ਦੀਆ ਲਿਸਟਾ ਬਣਾਈਆ ਜਾਣ ਕਿ ਵਿਭਾਗ ਵਿਚ ਕਿਨੇ ਵਰਕਰ 8ਵੀ ਪਾਸ ਤੋਂ ਉਪਰ ਹਨ ਅਤੇ ਕਿਨੇ ਵਰਕਰ 5ਵੀ ਪਾਸ ਹਨ ਅਤੇ ਕਿਨੇ ਵਰਕਰ ਅਨਪੜ੍ਹ ਹਨ ਕਿਉਕਿ ਵਣ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਬਿਨਾ ਸ਼ਰਤ ਪੱਕਿਆ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿਚ ਜੰਥੇਬੰਦੀ ਦੇ ਸਲਾਹਕਾਰ ਮੱਖਣ ਸਿੰਘ ਵਹਿਦਪੁਰੀ ਸੁਬਾਈ ਆਗੂ ਜਸਵਿੰਦਰ ਸਿੰਘ ਸੌਜਾ ਅਮਨਦੀਪ ਸਿੰਘ ਛੱਤ ਬੀੜ ਰਵੀਕਾਂਤ ਰੋਪੜ ਸਤਨਾਮ ਸੰਗਰੂਰ ਸੁਲੱਖਣ ਸਿੰਘ ਸਿਸਵਾਂ ਰਵੀ ਕੁਮਾਰ ਲੁਧਿਆਣਾ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।