ਗੁਰਦਾਸਪੁਰ, 9 ਜਨਵਰੀ,ਬੋਲੇ ਪੰਜਾਬ ਬਿਊਰੋ :
ਸੰਘਣੀ ਧੁੰਦ ਕਾਰਨ ਸਵੇਰੇ 8.45 ਵਜੇ ਦੇ ਕਰੀਬ ਭਿਆਨਕ ਸੜਕ ਹਾਦਸਾ ਵਾਪਰਿਆ। ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਆ ਰਿਹਾ ਕਿੰਨੂਆਂ ਨਾਲ ਭਰਿਆ ਟਰੱਕ ਪੁਲੀਸ ਚੌਕੀ ਬੰਬਰੀ ਬਾਈਪਾਸ ਨੇੜੇ ਇੱਕ ਕਾਰ ’ਤੇ ਜਾ ਡਿੱਗਾ।
ਹਾਦਸੇ ਵਿੱਚ ਜ਼ਖਮੀ ਹੋਏ ਟਰੱਕ ਡਰਾਈਵਰ ਮੋਨੂੰ ਨੇ ਦੱਸਿਆ ਕਿ ਸਵੇਰੇ ਜਦੋਂ ਅੰਮ੍ਰਿਤਸਰ ਤੋਂ ਆ ਰਹੀ ਕਾਰ ਗੁਰਦਾਸਪੁਰ ਸ਼ਹਿਰ ਦੇ ਬੱਸ ਸਟੈਂਡ ਵੱਲ ਨੂੰ ਮੋੜਨ ਲੱਗੀ ਤਾਂ ਧੁੰਦ ਕਾਰਨ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੱਤਾ। ਇਸ ਦੌਰਾਨ ਟਰੱਕ ਬੇਕਾਬੂ ਹੋ ਗਿਆ ਤੇ ਕਾਰ ‘ਤੇ ਜਾ ਡਿੱਗਿਆ।
ਇਸ ਕਾਰਨ ਕਿੰਨੂਆਂ ਨਾਲ ਲੱਦਿਆ ਟਰੱਕ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੱਕ ਡਰਾਈਵਰ ਅਤੇ ਕਾਰ ਸਵਾਰ ਨੂੰ ਜ਼ਖ਼ਮੀ ਹਾਲਤ ਵਿੱਚ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ।