ਚੰਡੀਗੜ੍ਹ 9 ਜਨਵਰੀ ,ਬੋਲੇ ਪੰਜਾਬ ਬਿਊਰੋ :
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸੰਸਥਾ ਦੇ ਬਾਨੀ ਸ਼੍ਰੀ ਸੇਵੀ ਰਾਇਤ ਜੀ ਦਾ 85ਵਾਂ ਜਨਮ ਦਿਨ ਅਤੇ ਨਵੇਂ ਸਾਲ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ,ਜਿਸ ਦੀ ਪ੍ਰਧਾਨਗੀ ਉੱਘੀ ਲੇਖਕਾ ਅਤੇ ਕਵਿੱਤਰੀ ਸ਼੍ਰੀਮਤੀ ਸੁਰਜੀਤ ਕੌਰ ਬੈਂਸ ਜੀ ਨੇ ਕੀਤੀ। ਪ੍ਰਸਿੱਧ ਗਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਜੀ ਨੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਗਜ਼ਲਗੋ ਪ੍ਰੋਫੈਸਰ ਗੁਰਦੀਪ ਕੌਰ ਧੀਰ ‘ਗੁਲ’ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ. ਭਰਪੂਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਭ ਤੋਂ ਪਹਿਲਾਂ ਡਾ. ਅਵਤਾਰ ਸਿੰਘ ਪਤੰਗ ਜੀ ਨੇ ਸੇਵੀ ਰਾਇਤ ਜੀ ਨਾਲ ਬਿਤਾਏ ਪਲਾਂ ਅਤੇ ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਭਰਪੂਰ ਜਾਣਕਾਰੀ ਦਿੱਤੀ ।ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰਾ ਸ਼੍ਰੀਮਤੀ ਪੰਮੀ ਸਿੱਧੂ ਸੰਧੂ ਜੀ ਨੇ ਸੇਵੀ ਰਾਇਤ ਜੀ ਦੇ ਜਨਮ ਦਿਨ ਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ। ਚੰਡੀਗੜ੍ਹ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਸ਼੍ਰੀ ਸੁਭਾਸ਼ ਭਾਸਕਰ ਜੀ,ਗੁਰਦਾਸ ਸਿੰਘ ਦਾਸ ਤੇ ਦਰਸ਼ਨ ਸਿੱਧੂ ਜੀ ਨੇ ਸੇਵੀ ਰਾਇਤ ਜੀ ਨਾਲ ਬਿਤਾਏ ਪਲਾਂ ਦੇ ਨਾਲ
ਨਾਲ ਨਵੇਂ ਸਾਲ ਨੂੰ ਅਰਜੋਈ ਬਹੁਤ ਹੀ ਖੂਬਸੂਰਤ ਰਚਨਾ ਨਾਲ ਸਾਂਝ ਪਾਈ।
ਦੂਸਰੇ ਦੌਰ ਵਿੱਚ ਕਵੀ ਦਰਬਾਰ ਦਾ ਆਗਾਜ਼ ਸੁਰਜੀਤ ਸਿੰਘ ਧੀਰ ਜੀ ਦੁਆਰਾ ਗੁਰਬਾਣੀ ਦਾ ਸ਼ਬਦ ਗਾਉਣ ਨਾਲ ਹੋਇਆ। ਰਾਜਵਿੰਦਰ ਸਿੰਘ ਗੱਡੂ,ਪ੍ਰਿੰਸੀਪਲ ਬਹਾਦਰ ਸਿੰਘ ਗੋਸਲ,ਸੁਰਿੰਦਰ ਗਿੱਲ ਤੇ ਬਹੁਤ ਹੀ ਨਾਮਵਰ ਸੀਨੀਅਰ ਪੱਤਰਕਾਰ ਸ. ਅਜਾਇਬ ਔਜਲਾ ਜੀ ਨੇ ਸੇਵੀ ਰਾਇਤ ਜੀ ਨੂੰ ਆਪਣੇ ਸ਼ਬਦਾਂ ਰਾਹੀਂ ਸ਼ਰਧਾਂਜਲੀ ਦਿੱਤੀ।ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ,ਜਗਤਾਰ ਜੋਗ ਦਵਿੰਦਰ ਕੌਰ ਢਿੱਲੋਂ ,ਨੇ ਸੇਵੀ ਰਾਇਤ ਜੀ ਦੁਆਰਾ ਕਲਮਬੱਧ ਕੀਤੀਆਂ ਰਚਨਾਂਵਾਂ ਸੁਣਾਈਆਂ। ਪਹਿਲੀ ਵਾਰ ਸੰਸਥਾ ਵਿੱਚ ਆਏ ਜਸਮੀਤ ਸਿੰਘ,ਗਗਨਦੀਪ ਤੀੜਾ,ਗੁਜਰਾਤ ਤੋਂ ਤੇਜਲ ਨੇ ਵੀ ਬਹੁਤ ਹੀ ਖੂਬਸੂਰਤ ਰਚਨਾਂਵਾਂ ਸੁਣਾ ਕੇ ਵਾਹ ਵਾਹ ਖੱਟੀ।ਬਲਵਿੰਦਰ ਢਿੱਲੋਂ ਦਰਸ਼ਨ ਤਿਊਣਾ ,ਤਰਸੇਮ ਰਾਜ ਸਿਮਰਜੀਤ ਗਰੇਵਾਲ ਰਤਨ ਬਾਬਕ ਵਾਲਾ, ਲਾਭ ਸਿੰਘ ਲਹਿਲੀ,ਹਰਭਜਨ ਕੌਰ ਢਿੱਲੋਂ ਅਤੇ ਭਰਪੂਰ ਸਿੰਘ ਨੇ ਤਰੰਨਮ ਵਿੱਚ ਆਪਣੀਆਂ ਰਚਨਾਂਵਾਂ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਮੁੱਖ
ਮਹਿਮਾਨ ਸ਼੍ਰੀ ਸਿਰੀ ਰਾਮ ਅਰਸ਼ ਜੀ ਨੂੰ ਸਾਹਿਤ ਵਿਗਿਆਨ ਕੇਂਦਰ ਦੀ ਸਾਰੀ ਟੀਮ ਨੂੰ ਇਸ ਉਪਰਾਲੇ ਵਾਸਤੇ ਵਧਾਈ ਦਿੱਤੀ, ਸੁਰਜੀਤ ਕੌਰ ਨੂੰ ਬੈਂਸ ਜੀ ਨੇ ਕਿਹਾ ਕਿ ਅੱਜ ਦੇ ਇਸ ਮੌਕੇ ਤੇ ਸਭ ਨੂੰ ਸਮੇਂ ਦੇ ਪਾਬੰਦ ਹੋਣ ਦਾ ਸੁਝਾਅ ਦਿੱਤਾ ਤੇ ਆਪਣੀ ਰਚਨਾ ਸਰੋਤਿਆਂ ਦੀ ਨਜ਼ਰ ਕੀਤੀ। ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਗੁਰਦੀਪ ਗੁਲ ਜੀ ਨੇ ਆਪਣੀਆਂ ਰਚਨਾਂਵਾਂ ਪੇਸ਼ ਕਰ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਕੇਂਦਰ ਦੀ ਬਹੁਤ ਸਰਾਹਨਾ ਕੀਤੀ। ਸ਼੍ਰੀਮਤੀ ਸੁਦਰਸ਼ਨ ਕੌਰ ਰਾਇਤ ਜੀ ਨੂੰ ਕੇਂਦਰ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਜੀ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਤੇ ਸਵਃ ਸੇਵੀ ਰਾਇਤ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ, ਇਸ ਸਾਹਿਤਕ ਇਕੱਤਰਤਾ ਵਿੱਚ ਜਸਪਾਲ ਕੰਵਲ,ਸੁਭਾਸ਼ ਚੰਦਰ,ਪੋਫੈਸਰ ਦਿਲਬਾਗ ਜੀ,ਅੰਸ਼ੁਕਰ ਮਹੇਸ਼,ਚਰਨਜੀਤ ਕੌਰ ਬਾਠ,ਬਲਜਿੰਦਰ ਧਾਲੀਵਾਲ,ਪਾਲ ਅਜਨਬੀ, ਮਲਕੀਅਤ ਬਸਰਾ,ਤਿਲਕ ਸੇਠੀ,ਹਰਜੀਤ ਸਿੰਘ , ਸਵਃ ਸੇਵੀ ਰਾਇਤ ਜੀ ਦੇ ਸਪੁੱਤਰ ਆਦਰਸ਼ਪਾਲ ,ਸਰਬਜੀਤ ਸਿੰਘ,ਹਰਬੰਸ ਸੋਢੀ,ਪ੍ਰਤਾਪ ਪਾਰਸ ਗੁਰਦਾਸਪੁਰੀ,ਪਰਮਜੀਤ ਸਿੰਘ ਤੇ ਜਗਦੀਪ ਸਿੱਧੂ ਜੀ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਾਲ ਨਿਭਾਇਆ।