ਚੰਡੀਗੜ੍ਹ, 9 ਜਨਵਰੀ ,ਬੋਲੇ ਪੰਜਾਬ ਬਿਊਰੋ :
ਸ਼ੰਭੂ ਸਰਹੱਦ ਤੇ ਐਮਐਸਪੀ ਦੀ ਮੰਗ ਲੈਕੇ ਮੋਰਚਾ ਲਾਈ ਬੈਠੇ ਕਿਸਾਨਾਂ ਵਿਚੋਂ ਇੱਕ ਕਿਸਾਨ ਦੇ ਵਲੋਂ ਸਲਫ਼ਾਸ ਨਿਗਲ ਲਈ ਗਈ। ਕਿਸਾਨ ਦੀ ਪਛਾਣ ਰੇਸ਼ਮ ਸਿੰਘ ਵਾਸੀ ਪਹੂਵਿੰਡ, ਤਰਨਤਾਰਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਕਿਸਾਨ ਨੇ ਅੱਜ ਸਵੇਰੇ ਲੰਗਰ ਵਾਲੀ ਥਾਂ ਲਾਗੇ ਸਲਫ਼ਾਸ ਖਾ ਲਈ। ਜਿਵੇਂ ਹੀ ਹੋਰ ਕਿਸਾਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ, ਉਹ ਤੁਰੰਤ ਉਸਨੂੰ ਹਸਪਤਾਲ ਲੈ ਗਏ, ਜਿਥੇ ਦੌਰਾਨੇ ਇਲਾਜ਼ ਕਿਸਾਨ ਦਮ ਤੋੜ ਗਿਆ।