ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋ ਕੇ ਪੁਲੀ ਨਾਲ ਟਕਰਾਈ, ਕਈ ਜ਼ਖਮੀ

ਪੰਜਾਬ

ਟਾਂਡਾ ਉਡਮੁੜ, 9 ਜਨਵਰੀ,ਬੋਲੇ ਪੰਜਾਬ ਬਿਊਰੋ ;
ਪਿਛਲੀ ਰਾਤ 2 ਵਜੇ ਦੇ ਕਰੀਬ ਹਰਸੀ ਪਿੰਡ ਦੇ ਮੋੜ ਨੇੜੇ ਹਾਈਵੇ ‘ਤੇ ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਇੱਕ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਪੁਲੀ ਨਾਲ ਟਕਰਾ ਗਈ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ।
ਇਸ ਹਾਦਸੇ ਵਿੱਚ ਦੀਪਕ ਅਰੋੜਾ ਪੁੱਤਰ ਅਜੀਤ ਅਰੋੜਾ ਨਿਵਾਸੀ ਲੁਧਿਆਣਾ ਅਤੇ ਉਸਦੇ ਸਾਥੀ ਪੰਕਜ ਸ਼ਰਮਾ ਪੁੱਤਰ ਸੇਵਾ ਰਾਮ ਨਿਵਾਸੀ ਲੁਧਿਆਣਾ ਅਤੇ ਮਨਿੰਦਰ ਪੁੱਤਰ ਵੇਦ ਪ੍ਰਕਾਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਜਸਵਿੰਦਰ ਸਿੰਘ, ਕਾਂਸਟੇਬਲ ਪੰਕਜ ਅਤੇ ਰੋਹਿਤ ਕੁਮਾਰ ਦੀ ਮਦਦ ਨਾਲ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।