ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਹੋਇਆ ਦਿਹਾਂਤ

ਨੈਸ਼ਨਲ

ਮੁਬੰਈ 9 ਜਨਵਰੀ ,ਬੋਲੇ ਪੰਜਾਬ ਬਿਊਰੋ :

ਮਸ਼ਹੂਰ ਫਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ ਅਤੇ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ। ਅਨੁਪਮ ਖੇਰ ਨੇ X ‘ਤੇ ਪੋਸਟ ਕਰ ਕੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚਮੇਲੀ, ਸੁਰ ਅਤੇ ਹਜ਼ਾਰੋਂ ਖਵਾਇਸ਼ੀਂ ਐਸੀ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ।

ਪ੍ਰੀਤੀਸ਼ ਨੰਦੀ ਦਾ ਜਨਮ 15 ਜਨਵਰੀ 1951 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ। ਉਹ ‘ਦਿ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ’ ਦੇ ਸੰਪਾਦਕ ਸਨ ਅਤੇ ਆਪਣੇ ਨਿਡਰ ਵਿਚਾਰਾਂ ਲਈ ਮਸ਼ਹੂਰ ਸਨ। ਉਨ੍ਹਾਂ ਨੇ ਫ਼ਿਲਮ ਨਿਰਮਾਣ ਵਿੱਚ ਵੀ ਆਪਣੀ ਪਛਾਣ ਬਣਾਈ ਅਤੇ 24 ਹਿੰਦੀ-ਅੰਗਰੇਜ਼ੀ ਫ਼ਿਲਮਾਂ ਬਣਾਈਆਂ।

ਨੰਦੀ 1998 ਤੋਂ 2004 ਤਕ ਮਹਾਰਾਸ਼ਟਰ ਤੋਂ ਰਾਜ ਸਭਾ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸਨ। ਨੰਦੀ ਨੇ ਅੰਗਰੇਜ਼ੀ ਵਿਚ 40 ਤੋਂ ਵੱਧ ਕਵਿਤਾਵਾਂ ਦੀਆਂ ਕਿਤਾਬਾਂ ਲਿਖੀਆਂ। ਉਨ੍ਹਾਂ ਨੇ ਬੰਗਾਲੀ, ਉਰਦੂ ਅਤੇ ਪੰਜਾਬੀ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।