ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸੰਘਣੀ ਧੁੰਦ ਅਤੇ ਸਰਦੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ – ਅਮਨ ਸ਼ਰਮਾ

ਪੰਜਾਬ

ਮੋਹਾਲੀ 9 ਜਨਵਰੀ ,ਬੋਲੇ ਪੰਜਾਬ ਬਿਊਰੋ :

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਆਨ- ਲਾਈਨ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ | ਜਿਸ ਵਿੱਚ ਸ਼ਾਮਿਲ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਅਤੇ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਪੁਰੇ ਪੰਜਾਬ ਵਿੱਚ ਅੱਤ ਦੀ ਸਰਦੀ ਅਤੇ ਸੰਘਣੀ ਧੁੰਦ ਪੈਣ ਲੱਗ ਪਈ ਹੈ | ਸੰਘਣੀ ਧੁੰਦ ਕਾਰਨ ਵਿਜ਼ਿਬੀਲਿਟੀ ਬਹੁਤ ਹੀ ਘੱਟ ਹੈ ਜਿਸ ਨਾਲ ਸੜਕੀ ਹਾਦਸਿਆ ਦਾ ਖਤਰਾ ਬਹੁਤ ਵੱਧ ਜਾਂਦਾ ਹੈ | ਅਮਨ ਸ਼ਰਮਾ, , ਕੌਸ਼ਲ ਸ਼ਰਮਾ ਪਠਾਨਕੋਟ, ਤਜਿੰਦਰ ਸਿੰਘ ਖ਼ੈਰਾ ਤਰਨਤਾਰਨ ਨੇ ਕਿਹਾ ਕਿ ਪੰਜਾਬ ਸਰਕਾਰ ਅੱਗਲੇ ਸਾਲਾਂ ਤੋਂ ਸਰਦੀ ਦੀਆਂ ਛੁਟੀਆਂ 1 ਜਨਵਰੀ ਤੋਂ 15 ਜਨਵਰੀ ਨੂੰ ਹੀ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਹਰਿਆਣਾ, ਯੂ ਪੀ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਵੀ ਇਸ ਸਮੇਂ ਦੌਰਾਨ ਹੀ ਸਰਦੀ ਦੀ ਛੁੱਟੀਆਂ ਹੁੰਦੀਆਂ ਹਨ | ਆਗੂਆਂ ਨੇ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਪਾਸੋਂ ਵਿਦਿਆਰਥੀਆਂ ਅਤੇ ਅਧਿਆਪਕਾਂ- ਮਾਪਿਆਂ ਦੀ ਸੜਕੀ ਹਾਦਸਿਆਂ ਤੋ ਬਚਾਅ ਲਈ ਸਕੂਲਾਂ ਦਾ ਸਮਾਂ 10 ਤੋਂ 3 ਵੱਜੇ ਕਰਨ ਦੀ ਮੰਗ ਕੀਤੀ | ਮੀਟਿੰਗ ਵਿੱਚ ਜਤਿੰਦਰਪਾਲ ਸਿੰਘ ਨੌਸ਼ਹਿਰਾ , ਬਲਦੀਸ਼ ਕੁਮਾਰ, ਜਗਤਾਰ ਸਿੰਘ ਹੋਸ਼ਿਆਰਪੁਰ, ਇੰਦਰਜੀਤ ਸਿੰਘ,ਅਰੁਣ ਕੁਮਾਰ, ਬਲਜੀਤ ਸਿੰਘ ਕਪੂਰਥਲਾ, ਚਰਨਦਾਸ ਮੁਕਤਸਰ, ਵਿਵੇਕ ਕਪੂਰ ਫਰੀਦਕੋਟ, ਕੁਲਵਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਮਸਾਣੀਆਂ ਹਾਜਰ ਸਨ |

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।