ਅਸਾਮ ‘ਚ ਡਿਊਟੀ ਦੌਰਾਨ ਪੰਜਾਬ ਦੇ ਫੌਜੀ ਜਵਾਨ ਦੀ ਮੌਤ

ਪੰਜਾਬ

ਬਟਾਲਾ, 9 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਇੱਕ ਜਵਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ। ਅਸਾਮ ਵਿਖੇ ਡਿਊਟੀ ਦੌਰਾਨ ਪਹਾੜੀ ਡਿਗਣ ਨਾਲ ਜਵਾਨ ਸ਼ਹੀਦ ਹੋ ਗਿਆ ਸੀ। ਫੌਜੀ ਜਵਾਨ ਦੀ ਪਛਾਣ 40 ਸਾਲਾਂ ਕਰਮਬੀਰ ਸਿੰਘ ਵਜੋਂ ਹੋਈ ਹੈ। ਜਵਾਨ ਬਟਾਲਾ ਦੇ ਪਿੰਡ ਦਿਵਾਨੀਵਾਲ ਦਾ ਰਹਿਣ ਵਾਲਾ ਸੀ ਜੋ ਕਿ ਅਸਾਮ ਵਿੱਚ ਫੌਜ ਵਿੱਚ ਕ੍ਰੇਨ ਆਪਰੇਟਰ ਵਜੋਂ ਤਾਇਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ ਫੌਜੀ ਕਰਮਬੀਰ ਸਿੰਘ ਆਪਣੀ ਡਿਊਟੀ ਨਿਭਾ ਰਿਹਾ ਸੀ। ਇਸ ਦੌਰਾਨ ਪਹਾੜੀ ਡਿਗਣ ਨਾਲ ਉਸ ਦੀ ਮੌਤ ਹੋ ਗਈ। ਸ਼ਹੀਦ ਕਰਮਬੀਰ ਸਿੰਘ ਆਪਣੇ ਪਿੱਛੇ ਆਪਣਾ 14 ਸਾਲ ਦਾ ਪੁੱਤਰ, ਪਤਨੀ ਅਤੇ ਬਜ਼ੁਰਗ ਮਾਂ-ਬਾਪ ਛੱਡ ਗਿਆ ਹੈ। ਭਲਕੇ ਉਸ ਦੀ ਮ੍ਰਿਤਕ ਦੇਹ ਉਸਦੇ ਜਦੀ ਪਿੰਡ ਦਿਵਾਨੀਵਾਲ ਪੁਹੰਚੇਗੀ ਅਤੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।