ਰੂਪਨਗਰ ,8, ਜਨਵਰੀ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ):
ਕਿਰਤੀ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਦਵਿੰਦਰ ਸਿੰਘ ਸਰਥਲੀ, ਹਰਪ੍ਰੀਤ ਸਿੰਘ ਭੁੱਟੋ ਸ਼ਮਸ਼ੇਰ ਸਿੰਘ ਮੁੰਨੇ, ਜਰਨੈਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਚੇ ਵੱਲੋਂ ਬਲਾਕ ਨੂਰਪੁਰ ਬੇਦੀ, ਅਨੰਦਪੁਰ ਸਾਹਿਬ, ਨੰਗਲ, ਰੋਪੜ ਆਦਿ ਬਲਾਕਾਂ ਦੇ ਪਿੰਡਾਂ ਦੇ ਕਿਸਾਨਾਂ ,ਔਰਤਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇਂਦਰੀ ਤੇ ਸੁਬਾਈ ਸਰਕਾਰਾਂ ਵਿਰੁੱਧ 9 ਜਨਵਰੀ ਨੂੰ ਮੋਗੇ ਵਿਖੇ ਕੀਤੀ ਜਾ ਰਹੀ ਕਿਸਾਨ ਮਹਾ ਪੰਚਾਇਤ ਲਈ ਦਿੱਲੀ ਮੋਰਚੇ ਵਰਗਾ ਉਤਸ਼ਾਹ ਹੈ ,ਸੈਂਕੜੇ ਕਿਸਾਨ, ਔਰਤਾਂ ਕਿਰਤੀ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਸ ਮਹਾ ਪੰਚਾਇਤ ਵਿੱਚ ਸ਼ਮੂਲੀਅਤ ਕਰਨਗੇ। ਇਹਨਾਂ ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ, ਇਹਨਾਂ ਮੀਟਿੰਗਾਂ ਵਿੱਚ ਸੋਹਣ ਸਿੰਘ ਮੁੰਨੇ, ਸੂਬੇਦਾਰ ਜਰਨੈਲ ਸਿੰਘ, ਮਾਸਟਰ ਰਾਮਪਾਲ, ਹਰਜੀਤ ਸਿੰਘ ਜਹਾਂਗੀਰ, ਕੁਲਵੰਤ ਸਿੰਘ ਮਿਆਣੀ ਭਜਨ ਸਿੰਘ ਮੁੰਨੇ ਆਦਿ ਆਗੂ ਹਾਜ਼ਰ ਸਨ।