ਫ਼ਰੀਦਕੋਟ, 8 ਜਨਵਰੀ,ਬੋਲੇ ਪੰਜਾਬ ਬਿਊਰੋ:
ਫਰੀਦਕੋਟ ਪੁਲਿਸ ਨੇ ਬੰਬੀਹਾ ਗੈਂਗ ਦੇ ਏ ਸ਼੍ਰੇਣੀ ਦੇ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿਮਾ ਦੇ ਦੋ ਸਾਥੀਆਂ ਨੂੰ ਪਿੰਡ ਬੀੜ ਸਿੱਖਾਂ ਵਾਲਾ ਦੇ ਨੇੜੇ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਦਰਜ ਸੰਗਠਿਤ ਅਪਰਾਧ ਦੇ ਇਕ ਮਾਮਲੇ ਵਿੱਚ ਪੁਲਿਸ ਨੂੰ ਲੋੜੀਦੇ ਸਨ ਅਤੇ ਖੇਤਰ ਵਿੱਚ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਣ ਦੇ ਕੰਮ ਵਿੱਚ ਲਿਪਤ ਸਨ।
ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਉਰਫ਼ ਸੁਖ ਰੋਮਾਨਾ ਉਰਫ਼ ਕਾਲਾ ਨਿਵਾਸੀ ਰੋਮਾਨਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ਼ ਰੂਸਾ ਨਿਵਾਸੀ ਬਹਿਬਲ ਕਲਾਂ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ .315 ਬੋਰ ਦਾ ਹਥਿਆਰ , ਇੱਕ .32 ਬੋਰ ਦੀ ਪਿਸਤੌਲ ਅਤੇ 06 ਕਾਰਤੂਸ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਦੀ ਫੌਰਚੂਨਰ ਗੱਡੀ, ਜਿਸ ਵਿੱਚ ਉਹ ਯਾਤਰਾ ਕਰ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।