ਚੰਡੀਗੜ੍ਹ, 8 ਜਨਵਰੀ,ਬੋਲੇ ਪੰਜਾਬ ਬਿਊਰੋ:
NIA ਨੇ ਪੰਜਾਬ ਦੇ ਥਾਣਿਆਂ ‘ਤੇ ਲਗਾਤਾਰ ਗ੍ਰੇਨੇਡ ਹਮਲਿਆਂ ਦੇ ਮੁੱਖ ਦੋਸ਼ੀ ਅੱਤਵਾਦੀ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਹੈਪੀ ਪਾਸੀਆ ਬਾਰੇ ਜਾਣਕਾਰੀ ਈਮੇਲ ਜਾਂ ਵਟਸਐਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
ਅਮਰੀਕਾ ‘ਚ ਬੈਠੇ ਅੱਤਵਾਦੀ ਹੈਪੀ ਪਾਸੀਆ ਵੱਲੋਂ ਪੁਲਿਸ ਥਾਣਿਆਂ ‘ਤੇ ਲਗਾਤਾਰ ਗ੍ਰੇਨੇਡ ਹਮਲੇ ਕੀਤੇ ਜਾ ਰਹੇ ਹਨ। ਅੱਤਵਾਦੀ ਪਾਸੀਆ ਪਾਕਿਸਤਾਨੀ ਅੱਤਵਾਦੀਆਂ ਨਾਲ ਮਿਲ ਕੇ ਇਹ ਹਮਲੇ ਕਰ ਰਿਹਾ ਹੈ। ਹੁਣ NIA ਵੱਲੋਂ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ।