ਲੁਧਿਆਣਾ, 7 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਸਥਾਨਕ ਸਰਕਾਰ ਵਿਭਾਗ ਦੇ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ, 21 ਦਸੰਬਰ 2024 ਨੂੰ 5 ਨਗਰ ਨਿਗਮਾਂ (ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ) ਦੀਆਂ ਆਮ ਚੋਣਾਂ ਉਪਰੰਤ ਰਿਜੇਵੇਸ਼ਨ ਐਕਟ ਅਧੀਨ ਦਰਜ ਸ਼ਡਿਊਲ ਵਿਚ ਦਰਸਾਏ ਰੋਸਟਰ ਪੁਆਇੰਟ ਮੁਤਾਬਿਕ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰਾਂ ਲਈ ਰਾਖਵਾਂ ਕੀਤਾ ਜਾਂਦਾ ਹੈ ਅਤੇ ਬਾਕੀ ਬਚਦੀਆਂ 4 ਨਗਰ ਨਿਗਮਾਂ ਦੇ ਮੇਅਰ ਦਾ ਅਹੁਦਾ ਜਨਰਲ ਹੋਵੇਗਾ।