ਬਠਿੰਡਾ ‘ਚ ਦੁਕਾਨ ਨੂੰ ਅੱਗ ਲੱਗਣ ਕਾਰਨ ਵਿਆਪਕ ਨੁਕਸਾਨ

ਪੰਜਾਬ

ਬਠਿੰਡਾ, 6 ਜਨਵਰੀ,ਬੋਲੇ ਪੰਜਾਬ ਬਿਊਰੋ:
ਜ਼ਿਲੇ ਵਿੱਚ ਇੱਕ ਦੁਕਾਨ ਵਿੱਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ੍ਹ ਕੇ ਸੁਆਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੁਕਾਨ ਮਾਲਕ ਕੁਲਦੀਪ ਸਿੰਘ ਦੇ ਅਨੁਸਾਰ, ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਘਟਨਾ ਦੇ ਸਮੇਂ ਦੁਕਾਨ ਮਾਲਕ ਕੁਲਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਦੁਕਾਨ ਦੇ ਉਪਰ ਬਣੇ ਘਰ ਵਿੱਚ ਸੌਂ ਰਿਹਾ ਸੀ। ਅੱਗ ਦੀ ਚਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਸਵਿਫਟ ਕਾਰ ਸਮੇਤ ਹੋਰ ਸਮਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਦੁਕਾਨ ਮਾਲਕ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਸਾਰਾ ਪਰਿਵਾਰ ਉਸ ਵਿੱਚ ਫੱਸ ਗਿਆ। ਉਹ ਮੁਸ਼ਕਲ ਨਾਲ ਦੁਕਾਨ ਤੋਂ ਬਾਹਰ ਨਿਕਲੇ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬਾਕੀ ਪਰਿਵਾਰ ਨੂੰ ਸੁਰੱਖਿਅਤ ਬਚਾਇਆ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਪਲਾਸਟਿਕ ਦੇ ਤਿਰਪਾਲ ’ਤੇ ਛਾਲ ਮਾਰੀ।
ਘਟਨਾ ਸਥਾਨ ’ਤੇ ਪਹੁੰਚੀ ਅੱਗ ਬੁਝਾਉਣ ਵਾਲੀ ਟੀਮ ਨੇ ਅੱਗ ’ਤੇ ਕਾਬੂ ਪਾਇਆ, ਪਰ ਇਸ ਭਿਆਨਕ ਅੱਗ ਵਿੱਚ ਉਨ੍ਹਾਂ ਦਾ ਲਗਭਗ ਸਾਰਾ ਸਮਾਨ ਸੜ੍ਹ ਕੇ ਰਾਖ ਹੋ ਗਿਆ। ਅੰਦਾਜ਼ੇ ਦੇ ਮੁਤਾਬਕ ਨੁਕਸਾਨ ਕਰੀਬ 65 ਤੋਂ 70 ਲੱਖ ਰੁਪਏ ਦਾ ਹੈ, ਜਿਸ ਵਿੱਚ 5 ਲੱਖ ਰੁਪਏ ਨਗਦੀ, ਰਿਵਾਲਵਰ, ਸੋਨੇ ਦੇ ਗਹਿਣੇ, ਸਵਿਫਟ ਕਾਰ ਅਤੇ ਘਰ ਦਾ ਕੀਮਤੀ ਸਮਾਨ ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।